ਹਿਮਾਚਲ ਪ੍ਰਦੇਸ਼: ਮੀਂਹ ਜਾਰੀ ਰਹਿਣ ਦੀ ਸੰਭਾਵਨਾ, 5 ਜ਼ਿਲ੍ਹਿਆਂ ਲਈ ਸੰਤਰੀ ਅਲਰਟ ਜਾਰੀ
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਤਾਉਂਦਿਆਂ ਅਗਲੇ ਕੁਝ ਘੰਟਿਆਂ ਲਈ ਮੰਡੀ, ਕਾਂਗੜਾ, ਊਨਾ, ਹਮੀਰਪੁਰ ਅਤੇ ਬਿਲਾਸਪੁਰ ਜ਼ਿਲ੍ਹਿਆਂ ਲਈ ਸੰਤਰੀ ਅਲਰਟ ਜਾਰੀ ਕੀਤਾ ਹੈ। ਸ਼ਿਮਲਾ, ਕੁੱਲੂ ਅਤੇ ਸੋਲਨ ਜ਼ਿਲ੍ਹਿਆਂ ਲਈ ਵੀ ਪੀਲਾ ਅਲਰਟ ਜਾਰੀ...
Advertisement
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਤਾਉਂਦਿਆਂ ਅਗਲੇ ਕੁਝ ਘੰਟਿਆਂ ਲਈ ਮੰਡੀ, ਕਾਂਗੜਾ, ਊਨਾ, ਹਮੀਰਪੁਰ ਅਤੇ ਬਿਲਾਸਪੁਰ ਜ਼ਿਲ੍ਹਿਆਂ ਲਈ ਸੰਤਰੀ ਅਲਰਟ ਜਾਰੀ ਕੀਤਾ ਹੈ। ਸ਼ਿਮਲਾ, ਕੁੱਲੂ ਅਤੇ ਸੋਲਨ ਜ਼ਿਲ੍ਹਿਆਂ ਲਈ ਵੀ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।
ਸੂਬੇ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ 3 ਕੌਮੀ ਸ਼ਾਹਰਾਹਾਂ(NH) ਸਮੇਤ ਕੁੱਲ 1,004 ਸੜਕਾਂ ਬੰਦ ਹਨ।
ਸਟੇਟ ਐਮਰਜੈਂਸੀ ਓਪਰੇਸ਼ਨ ਸੈਂਟਰ ਅਨੁਸਾਰ ਕੁੱਲੂ ਵਿੱਚ NH-3 ਅਤੇ NH-305 ਸਮੇਤ 227 ਸੜਕਾਂ, ਸ਼ਿਮਲਾ ਵਿੱਚ 212, ਮੰਡੀ ਵਿੱਚ 205, ਚੰਬਾ ਵਿੱਚ 166, ਸਿਰਮੌਰ ਵਿੱਚ 48, ਕਾਂਗੜਾ ਵਿੱਚ 41, ਊਨਾ ਵਿੱਚ 32, ਸੋਲਨ ਵਿੱਚ 27, ਬਿਲਾਸਪੁਰ ਵਿੱਚ 21, ਲਾਹੌਲ ਅਤੇ ਸਪੀਤੀ ਵਿੱਚ NH 505 ਸਮੇਤ 15, ਕਿੰਨੌਰ ਵਿੱਚ 7 ਅਤੇ ਹਮੀਰਪੁਰ ਜ਼ਿਲ੍ਹੇ ਵਿੱਚ 3 ਸੜਕਾਂ ਬੰਦ ਹਨ।
Advertisement
ਇਸ ਤੋਂ ਇਲਾਵਾ, ਲਗਭਗ 1,992 ਬਿਜਲੀ ਟਰਾਂਸਫਾਰਮਰ ਵੀ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਸੂਬੇ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ।
Advertisement
×