ਹਿਮਾਚਲ ਪ੍ਰਦੇਸ਼: 600 ਤੋਂ ਵੱਧ ਸੜਕਾਂ ਅਜੇ ਵੀ ਬੰਦ; ਪੰਜ ਜ਼ਿਲ੍ਹਿਆਂ ਲਈ ਸੰਤਰੀ ਅਲਰਟ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਨੁਕਸਾਨ ਹਾਲੇ ਵੀ ਜਾਰੀ ਹੈ। ਇਸ ਕਾਰਨ ਤਿੰਨ ਕੌਮੀ ਰਾਜਮਾਰਗਾਂ (NHs) ਸਮੇਤ 601 ਸੜਕਾਂ ਅਜੇ ਵੀ ਬੰਦ ਹਨ ਅਤੇ ਸੂਬੇ ਭਰ ਵਿੱਚ ਲਗਪਗ 500 ਟਰਾਂਸਫਾਰਮਰ ਖ਼ਰਾਬ ਹੋ ਗਏ ਹਨ।
ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਅਨੁਸਾਰ ਮੰਡੀ ਵਿੱਚ ਲਗਭਗ 201 ਸੜਕਾਂ, ਕੁੱਲੂ ਵਿੱਚ NH 03 ਅਤੇ NH 305 ਸਮੇਤ 174, ਸ਼ਿਮਲਾ ਵਿੱਚ 57, ਕਾਂਗੜਾ ਵਿੱਚ 46, ਚੰਬਾ ਵਿੱਚ 29, ਸਿਰਮੌਰ ਵਿੱਚ 21, ਊਨਾ ਵਿੱਚ NH 503A ਸਮੇਤ 21, ਬਿਲਾਸਪੁਰ ਵਿੱਚ 18, ਸੋਲਨ ਵਿੱਚ 17, ਹਮੀਰਪੁਰ ਵਿੱਚ 13 ਅਤੇ ਕਿਨੌਰ ਜ਼ਿਲ੍ਹੇ ਵਿੱਚ ਚਾਰ ਸੜਕਾਂ ਬੰਦ ਹਨ।
ਇਸ ਤੋਂ ਇਲਾਵਾ 500 ਟਰਾਂਸਫਾਰਮਰਾਂ ਖਰਾਬ ਹੋਣ ਕਾਰਨ ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਇਸ ਦੌਰਾਨ ਮੌਸਮ ਵਿਭਾਗ ਨੇ ਮੰਡੀ, ਕਾਂਗੜਾ, ਹਮੀਰਪੁਰ, ਊਨਾ ਅਤੇ ਬਿਲਾਸਪੁਰ ਜ਼ਿਲ੍ਹਿਆਂ ਲਈ ਸੰਤਰੀ ਅਲਰਟ ਜਾਰੀ ਕੀਤਾ ਹੈ, ਜਿਸ ਨਾਲ ਇਨ੍ਹਾਂ ਜ਼ਿਲ੍ਹਿਆਂ ਦੇ ਅਲੱਗ-ਥਲੱਗ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਿਮਲਾ, ਕੁੱਲੂ, ਸੋਲਨ, ਚੰਬਾ ਅਤੇ ਸਿਰਮੌਰ ਜ਼ਿਲ੍ਹਿਆਂ ਲਈ ਅੱਜ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।