ਹਿਮਾਚਲ ਪ੍ਰਦੇਸ਼: ਚੰਬਾ ’ਚ ਜ਼ਮੀਨ ਖਿਸਕਣ ਨਾਲ ਦੰਪਤੀ ਦੀ ਮੌਤ, ਭਾਰੀ ਮੀਂਹ ਕਰਕੇ ਅਲਰਟ ਜਾਰੀ
ਪੂਰੇ ਸੂਬੇ ’ਚ 142 ਸੜਕਾਂ ਬੰਦ, ਜਲ ਤੇ ਬਿਜਲੀ ਸਪਲਾਈ ਪ੍ਰਭਾਵਿਤ
Advertisement
ਚੰਬਾ ਜ਼ਿਲ੍ਹੇ ਵਿਚ ਐਤਵਾਰ ਦੇਰ ਰਾਤ ਜ਼ਮੀਨ ਖਿਸਕਣ ਕਰਕੇ ਇਕ ਵੱਡੀ ਚੱਟਾਨ ਘਰ ’ਤੇ ਡਿੱਗਣ ਨਾਲ ਇਕ ਦੰਪਤੀ ਦੀ ਮੌਤ ਹੋ ਗਈ। ਜਦੋਂ ਇਹ ਹਾਦਸਾ ਵਾਪਰਾ ਇਹ ਜੋੜਾ ਘਰ ਵਿਚ ਸੁੱਤਾ ਪਿਆ ਸੀ। ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ।
ਇਸ ਦੌਰਾਨ ਚੰਬਾ ਤੇ ਹਿਮਾਚਲ ਪ੍ਰਦੇਸ਼ ਦੇ ਹੋਰਨਾਂ ਇਲਾਕਿਆਂ ਵਿਚ ਪੈ ਰਹੇ ਭਾਰੀ ਮੀਂਹ ਨਾਲ ਆਮ ਜ਼ਿੰਦਗੀ ਲੀਹੋਂ ਲੱਥ ਗਈ ਹੈ। ਜ਼ਿਲ੍ਹੇ ਵਿਚਲੇ ਨਦੀਆਂ ਨਾਲਿਆਂ ਵਿਚ ਪਾਣੀ ਚੜ੍ਹਿਆ ਹੋਇਆ ਹੈ। ਸਥਾਨਕ ਪ੍ਰਸ਼ਾਸਨ ਨੇ ਵਸਨੀਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
Advertisement
ਭਾਰਤ ਮੌਸਮ ਵਿਭਾਗ (IMD) ਨੇ 21 ਤੋਂ 23 ਜੁਲਾਈ ਤੱਕ ਰਾਜ ਦੇ 2 ਤੋਂ 7 ਜ਼ਿਲ੍ਹਿਆਂ ਦੇ ਵੱਖੋ ਵੱਖਰੇ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ। ਪੂਰੇ ਸੂਬੇ ਵਿੱਚ 142 ਸੜਕਾਂ ਬੰਦ ਹਨ, ਜਿਨ੍ਹਾਂ ਵਿੱਚੋਂ 91 ਮੰਡੀ ਜ਼ਿਲ੍ਹੇ ਦੀਆਂ ਹਨ। 40 ਜਲ ਸਪਲਾਈ ਸਕੀਮਾਂ ਅਤੇ 26 ਬਿਜਲੀ ਟ੍ਰਾਂਸਫਾਰਮਰ ਨੁਕਸਾਨੇ ਗਏ ਹਨ।
Advertisement
Advertisement
×

