ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਲਈ ਚੋਣ ਸੋਮਵਾਰ ਨੂੰ; ਪਹਿਲੀ ਜੁਲਾਈ ਆਵੇਗਾ ਨਤੀਜਾ
Election for Himachal Pradesh BJP chief to be held on Monday, results on July 1
Advertisement
ਨਵੀਂ ਦਿੱਲੀ, 29 ਜੂਨ
ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਪ੍ਰਧਾਨ ਦੇ ਅਹੁਦੇ ਲਈ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਚੋਣ ਸੋਮਵਾਰ ਨੂੰ ਹੋਵੇਗੀ, ਜਿਸ ਦੇ ਨਤੀਜੇ 1 ਜੁਲਾਈ ਨੂੰ ਐਲਾਨੇ ਜਾਣਗੇ।
ਸੂਬਾ ਭਾਜਪਾ ਚੋਣ ਅਧਿਕਾਰੀ ਰਾਜੀਵ ਭਾਰਦਵਾਜ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਤੇ ਅੱਠ ਨੈਸ਼ਨਲ ਕੌਂਸਲ ਮੈਂਬਰਾਂ ਦੇ ਅਹੁਦਿਆਂ ਲਈ ਨਾਮਜ਼ਦਗੀਆਂ ਸੋਮਵਾਰ ਨੂੰ ਦਾਖਲ ਕੀਤੀਆਂ ਜਾਣਗੀਆਂ, ਜਦੋਂ ਕਿ ਨਤੀਜੇ ਅਗਲੇ ਦਿਨ ਐਲਾਨੇ ਜਾਣਗੇ।
ਉਨ੍ਹਾਂ ਕਿਹਾ ਕਿ ਭਾਜਪਾ ਜਮਹੂਰੀ ਪਰੰਪਰਾਵਾਂ ਵਿੱਚ ਯਕੀਨ ਰੱਖਦੀ ਹੈ ਅਤੇ ਇਸ ਦੇ ਕੌਮੀ ਅਤੇ ਸੂਬਾ ਪ੍ਰਧਾਨਾਂ ਦੀ ਚੋਣ ਜਮਹੂਰੀ ਪ੍ਰਕਿਰਿਆ ਤਹਿਤ ਕੀਤੀ ਜਾਂਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਕੌਮੀ ਚੋਣ ਅਧਿਕਾਰੀ ਕੇ. ਲਕਸ਼ਮਣ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼ ਦੇ 8,000 ਤੋਂ ਵੱਧ ਬੂਥਾਂ ਅਤੇ 171 ਮੰਡਲਾਂ ਵਿੱਚ ਬੂਥ, ਮੰਡਲ, ਜ਼ਿਲ੍ਹਾ ਅਤੇ ਸੂੁਬਾ ਪਰਿਸ਼ਦ ਚੋਣਾਂ ਪੂਰੀਆਂ ਹੋ ਗਈਆਂ ਹਨ।
ਭਾਰਦਵਾਜ ਨੇ ਕਿਹਾ ਕਿ ਸੂਬਾ ਭਾਜਪਾ ਪ੍ਰਧਾਨ ਤੇ ਕੌਮੀ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਲਈ ਕੁੱਲ 114 ਡੈਲੀਗੇਟ ਵੋਟ ਪਾਉਣ ਦੇ ਯੋਗ ਹਨ ਅਤੇ ਚੋਣਾਂ, ਸਮਾਂ ਸਾਰਣੀ ਅਤੇ ਵੋਟਰ ਸੂਚੀ ਸੰਬੰਧੀ ਨੋਟੀਫਿਕੇਸ਼ਨ ਸੂਬਾ ਪਾਰਟੀ ਹੈੱਡਕੁਆਰਟਰ ’ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। -ਪੀਟੀਆਈ
Advertisement
×