ਹਿਮਾਚਲ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਨੇ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕੀਤਾ
ਸ਼ਿਮਲਾ, 20 ਮਾਰਚ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਲੋਕ ਸਭਾ ਚੋਣ ਨਹੀਂ ਲੜੇਗੀ। ਮੰਡੀ ਸੰਸਦੀ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਨੂੰ ਹਲਕੇ ਤੋਂ ਟਿਕਟ ਲਈ ਸਭ ਵੱਡੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਕੱਲ੍ਹ ਦਿੱਲੀ ਵਿੱਚ ਹੋਈ ਸਕਰੀਨਿੰਗ ਕਮੇਟੀ...
Advertisement
ਸ਼ਿਮਲਾ, 20 ਮਾਰਚ
ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਲੋਕ ਸਭਾ ਚੋਣ ਨਹੀਂ ਲੜੇਗੀ। ਮੰਡੀ ਸੰਸਦੀ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਨੂੰ ਹਲਕੇ ਤੋਂ ਟਿਕਟ ਲਈ ਸਭ ਵੱਡੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਕੱਲ੍ਹ ਦਿੱਲੀ ਵਿੱਚ ਹੋਈ ਸਕਰੀਨਿੰਗ ਕਮੇਟੀ ਦੀ ਮੀਟਿੰਗ ਤੋਂ ਪਰਤਣ ਮਗਰੋਂ ਅੱਜ ਇੱਥੇ ਉਨ੍ਹਾਂ ਕਿਹਾ,‘ਮੈਂ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ।’ ਇਹ ਦਾਅਵਾ ਕਰਦਿਆਂ ਕਿ ਹਾਲਾਤ ਉਨ੍ਹਾਂ ਲਈ ਚੋਣ ਲੜਨ ਲਈ ਢੁਕਵੇਂ ਨਹੀਂ ਹਨ, ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਇਸ ਸਮੇਂ ਨਿਰਾਸ਼ ਹਨ।
Advertisement
Advertisement
×