ਹਾਈ ਕੋਰਟ ਨੇ ਜਿਰੀਬਾਮ ਹੱਤਿਆ ਕਾਂਡ ਬਾਰੇ ਰਿਪੋਰਟ ਮੰਗੀ
ਇੰਫਾਲ: ਮਨੀਪੁਰ ਹਾਈ ਕੋਰਟ ਨੇ ਕੌਮੀ ਜਾਂਚ ਏਜੰਸੀ ਨੂੰ ਜਿਰੀਬਾਮ ਹੱਤਿਆ ਕਾਂਡ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਪਿਛਲੇ ਸਾਲ ਨਵੰਬਰ ਵਿੱਚ ਇਸ ਘਟਨਾ ’ਚ ਕੁਕੀ ਹਮਾਰ ਦਹਿਸ਼ਤਗਰਦਾਂ ਨੇ ਮੈਤੇਈ ਭਾਈਚਾਰੇ ਦੀਆਂ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ...
Advertisement
ਇੰਫਾਲ: ਮਨੀਪੁਰ ਹਾਈ ਕੋਰਟ ਨੇ ਕੌਮੀ ਜਾਂਚ ਏਜੰਸੀ ਨੂੰ ਜਿਰੀਬਾਮ ਹੱਤਿਆ ਕਾਂਡ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਪਿਛਲੇ ਸਾਲ ਨਵੰਬਰ ਵਿੱਚ ਇਸ ਘਟਨਾ ’ਚ ਕੁਕੀ ਹਮਾਰ ਦਹਿਸ਼ਤਗਰਦਾਂ ਨੇ ਮੈਤੇਈ ਭਾਈਚਾਰੇ ਦੀਆਂ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੀ ਹੱਤਿਆ ਕਰ ਦਿੱਤੀ ਸੀ। ਅਦਾਲਤ ਨੇ ਕਿਹਾ ਕਿ ਜੇ ਚਾਰਜਸ਼ੀਟ ਦਾਇਰ ਨਹੀਂ ਕੀਤੀ ਜਾਂਦੀ ਤਾਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਚੀਫ ਜਸਟਿਸ ਕੇ. ਸੋਮਸ਼ੇਖਰ ਅਤੇ ਜਸਟਿਸ ਅਹੰਤੇਮ ਬਿਮੋਲ ਸਿੰਘ ਦੇ ਡਿਵੀਜ਼ਨ ਬੈਂਚ ਨੇ ਸੋਮਵਾਰ ਨੂੰ ਸੋਰਾਮ ਟੇਕੇਂਦਰਜੀਤ ਵੱਲੋਂ ਦਾਇਰ ਜਨਹਿਤ ਪਟੀਸ਼ਨ (ਪੀਆਈਐੱਲ) ਦੀ ਸੁਣਵਾਈ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤਾ ਹੈ। -ਪੀਟੀਆਈ
Advertisement
Advertisement
×