ਹੇਮੰਤ ਸੋਰੇਨ ਨੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ
ਰਾਂਚੀ, 6 ਸਤੰਬਰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅੱਜ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ ਜਦਕਿ ਗ੍ਰਹਿ, ਪਰਸੋਨਲ ਅਤੇ ਕਈ ਹੋਰ ਵਿਭਾਗ ਆਪਣੇ ਕੋਲ ਹੀ ਰੱਖੇ ਹਨ। ਇਕ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਕਾਂਗਰਸ ਦੇ ਵਿਧਾਇਕ ਰਾਧਾਕ੍ਰਿਸ਼ਨ ਕਿਸ਼ੋਰ ਨੂੰ...
ਰਾਂਚੀ ਵਿੱਚ ਮੰਤਰੀਆਂ ਦੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਆਪਣੇ ਪਿਤਾ ਤੇ ਜੇਐੱਮਐੱਮ ਸੁਪਰੀਮੋ ਸ਼ਿਬੂ ਸੋਰੇਨ ਨਾਲ ਮੁੱਖ ਮੰਤਰੀ ਹੇਮੰਤ ਸੋਰੇਨ। -ਫੋਟੋ: ਏਐੱਨਆਈ
Advertisement
ਰਾਂਚੀ, 6 ਸਤੰਬਰ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅੱਜ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ ਜਦਕਿ ਗ੍ਰਹਿ, ਪਰਸੋਨਲ ਅਤੇ ਕਈ ਹੋਰ ਵਿਭਾਗ ਆਪਣੇ ਕੋਲ ਹੀ ਰੱਖੇ ਹਨ। ਇਕ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਕਾਂਗਰਸ ਦੇ ਵਿਧਾਇਕ ਰਾਧਾਕ੍ਰਿਸ਼ਨ ਕਿਸ਼ੋਰ ਨੂੰ ਵਿੱਤ, ਵਪਾਰਕ ਟੈਕਸ, ਯੋਜਨਾ ਤੇ ਵਿਕਾਸ ਵਿਭਾਗ ਅਤੇ ਸੰਸਦੀ ਮਾਮਲੇ ਵਿਭਾਗ ਦਿੱਤੇ ਗਏ ਹਨ। ਝਾਰਖੰਡ ਮੁਕਤੀ ਮੋਰਚਾ ਦੇ ਦੀਪਕ ਬਿਰੁਵਾ ਨੂੰ ਰੈਵੇਨਿਊ, ਰਜਿਸਟਰੇਸ਼ਨ ਤੇ ਜ਼ਮੀਨੀ ਸੁਧਾਰ (ਗੈਰ-ਰਜਿਸਟੇਸ਼ਨ) ਅਤੇ ਟਰਾਂਸਪੋਰਟ ਵਿਭਾਗ ਦਿੱਤੇ ਗਏ ਹਨ। ਇਕ ਹੋਰ ਜੇਐੱਮਐੱਮ ਆਗੂ ਚਮਰਾ ਲਿੰਡਾ ਨੂੰ ਅਨੁਸੂਚਿਤ ਜਨਜਾਤੀ, ਅਨੁਸੂਚਿਤ ਜਾਤੀ, ਪੱਛੜੀਆਂ ਸ਼੍ਰੇਣੀਆਂ ਵਿਭਾਗ ਦਿੱਤੇ ਗਏ ਹਨ। ਆਰਜੇਡੀ ਦੇ ਸੰਜੇ ਪ੍ਰਸਾਦ ਯਾਦਵ ਨੂੰ ਇੰਡਸਟਰੀਜ਼ ਤੇ ਕਿਰਤ, ਸਿਖਲਾਈ ਤੇ ਹੁਨਰ ਵਿਕਾਸ ਵਿਭਾਗ ਦਿੱਤੇ ਗਏ ਹਨ। ਕਾਂਗਰਸ ਦੇ ਇਰਫਾਨ ਅੰਸਾਰੀ ਨੂੰ ਸਿਹਤ, ਮੈਡੀਕਲ ਸਿੱਖਿਆ ਤੇ ਪਰਿਵਾਰ ਭਲਾਈ ਤੋਂ ਇਲਾਵਾ ਖੁਰਾਕ, ਜਨਤਕ ਵੰਡ ਤੇ ਖ਼ਪਤਕਾਰ ਮਾਮਲੇ ਅਤੇ ਆਫਤ ਪ੍ਰਬੰਧਨ ਵਿਭਾਗ ਦਿੱਤੇ ਗਏ ਹਨ। -ਪੀਟੀਆਈ
Advertisement
Advertisement
×