Hegseth Dialled Rajnath: ਭਾਰਤ ਦੇ ਸਵੈ-ਰੱਖਿਆ ਦੇ ਹੱਕ ਦਾ ਅਮਰੀਕਾ ਹਾਮੀ: ਅਮਰੀਕੀ ਰੱਖਿਆ ਮੰਤਰੀ
ਨਵੀਂ ਦਿੱਲੀ, 1 ਮਈ
ਅਮਰੀਕਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ਦੇ ਆਪਣੇ ਬਚਾਅ ਦੇ ਸਹੀ ਅਧਿਕਾਰ ਅਤੇ ਅੱਤਵਾਦ ਵਿਰੁੱਧ ਲੜਾਈ ਦਾ ਸਮਰਥਨ ਕਰਦਾ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ (American Defence Secretary Pete Hegseth) ਨੇ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਵਿਚਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਨਾਲ ਟੈਲੀਫੋਨ ਉਤੇ ਗੱਲਬਾਤ ਕੀਤੀ।
ਰਾਜਨਾਥ ਸਿੰਘ ਨੇ ਹੈਗਸੇਥ ਨੂੰ ਦੱਸਿਆ ਕਿ ਪਾਕਿਸਤਾਨ ਨੂੰ ਇੱਕ "ਮਾੜੇ" ਮੁਲਕ ਵਜੋਂ "ਬੇਪਰਦ" ਕੀਤਾ ਗਿਆ ਹੈ, ਜੋ ਆਲਮੀ ਦਹਿਸ਼ਤਗਰਦੀ ਨੂੰ ਹਵਾ ਦਿੰਦਾ ਹੈ ਅਤੇ ਖੇਤਰ ਨੂੰ "ਅਸਥਿਰ" ਕਰਦਾ ਹੈ। ਇੱਕ ਅਧਿਕਾਰਤ ਜਾਣਕਾਰੀ ਦੇ ਅਨੁਸਾਰ, ਰੱਖਿਆ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਦੁਨੀਆ ਹੁਣ ਅੱਤਵਾਦ ਵੱਲ "ਅੱਖਾਂ ਬੰਦ" ਕਰਕੇ ਨਹੀਂ ਬੈਠ ਸਕਦੀ।
The U.S. Secretary of Defence @PeteHegseth spoke to Raksha Mantri Shri @rajnathsingh earlier today and expressed his deepest sympathies for the tragic loss of innocent civilians in the dastardly terror attack in Pahalgam, Jammu & Kashmir.
Secretary Hegseth said that the U.S.…
— रक्षा मंत्री कार्यालय/ RMO India (@DefenceMinIndia) May 1, 2025
ਰੱਖਿਆ ਮੰਤਰੀ ਦੇ ਦਫਤਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਹੈਗਸੇਥ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਇਕਮੁੱਠਤਾ ਵਿੱਚ ਖੜ੍ਹਾ ਹੈ ਅਤੇ ਭਾਰਤ ਦੇ ਆਪਣੇ ਸਵੈ-ਰੱਖਿਆ ਦੇ ਅਧਿਕਾਰ ਦੀ ਹਮਾਇਤ ਕਰਦਾ ਹੈ। ਇਸ ਵਿਚ ਕਿਹਾ ਗਿਆ ਹੈ, "ਉਨ੍ਹਾਂ ਨੇ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਵਿੱਚ ਅਮਰੀਕੀ ਸਰਕਾਰ ਦੇ ਮਜ਼ਬੂਤ ਸਮਰਥਨ ਦੇ ਭਰੋਸੇ ਨੂੰ ਦੁਹਰਾਇਆ।"
ਇਹ ਵੀ ਪੜ੍ਹੋ:
India-Pak Tensions: ਸੁਰੱਖਿਆ ਫ਼ਿਕਰਾਂ ਕਾਰਨ ਪਾਕਿ ਨੇ ਕਰਾਚੀ, ਲਾਹੌਰ ਹਵਾਈ ਖੇਤਰ ’ਚ ਪਾਬੰਦੀਆਂ ਲਾਈਆਂ
ਅਟਾਰੀ ਸਰਹੱਦ ਬੰਦ: 40 ਤੋਂ ਵੱਧ ਪਾਕਿਸਤਾਨੀ ਨਾਗਰਿਕ ਦੇਸ਼ ਵਾਪਸੀ ਦੀ ਉਡੀਕ ’ਚ
Pak violates ceasefire ਪਾਕਿਸਤਾਨ ਵੱਲੋਂ ਲਗਾਤਾਰ 7ਵੀਂ ਰਾਤ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ
ਰੱਖਿਆ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਰੀਡਆਉਟ ਵਿੱਚ ਕਿਹਾ ਗਿਆ ਹੈ, "ਰੱਖਿਆ ਮੰਤਰੀ ਨੇ ਅਮਰੀਕੀ ਰੱਖਿਆ ਮੰਤਰੀ ਨੂੰ ਦੱਸਿਆ ਕਿ ਪਾਕਿਸਤਾਨ ਦਾ ਅੱਤਵਾਦੀ ਸੰਗਠਨਾਂ ਦਾ ਸਮਰਥਨ, ਸਿਖਲਾਈ ਅਤੇ ਫੰਡਿੰਗ ਕਰਨ ਦਾ ਪੁਰਾਣਾ ਇਤਿਹਾਸ ਰਿਹਾ ਹੈ।" -ਪੀਟੀਆਈ