DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿਮਾਚਲ ਪ੍ਰਦੇਸ਼ ਵਿਚ 14 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ

Heavy rain to continue in HP till July 14; flash flood warning issued for eight districts for the next 24 hours
  • fb
  • twitter
  • whatsapp
  • whatsapp
Advertisement
ਸ਼ਿਮਲਾ ਸਣੇ ਅੱਠ ਜ਼ਿਲ੍ਹਿਆਂ ਵਿਚ ਅਗਲੇ 24 ਘੰਟਿਆਂ ਲਈ ਹੜ੍ਹਾਂ ਦੀ ਚੇਤਾਵਨੀ

ਟ੍ਰਿਬਿਊਨ ਨਿਊਜ਼ ਸਰਵਿਸ

ਸ਼ਿਮਲਾ, 8 ਜੁਲਾਈ

Advertisement

ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਅੱਠ ਜ਼ਿਲ੍ਹਿਆਂ ਵਿਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦੇ ਨਾਲ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਮੁਤਾਬਕ ਸ਼ਿਮਲਾ, ਕਾਂਗੜਾ, ਸੋਲਨ, ਕੁੱਲੂ, ਮੰਡੀ, ਸਿਰਮੌਰ, ਚੰਬਾ ਤੇ ਊਨਾ ਜ਼ਿਲ੍ਹਿਆਂ ਵਿਚ ਨਦੀ ਨਾਲਿਆਂ ’ਚ ਅਚਾਨਕ ਹੜ੍ਹ ਆਉਣ ਦਾ ਹਲਕੇ ਤੋਂ ਦਰਮਿਆਨ ਜੋਖ਼ਮ ਹੈ। ਵਿਭਾਗ ਨੇ ਮੀਂਹ ਤੇ ਹੜ੍ਹਾਂ ਕਰਕੇ ਢਿੱਗਾਂ ਡਿੱਗਣ, ਜ਼ਮੀਨ ਖੁਰਣ ਤੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਦਾ ਵੀ ਖਦਸ਼ਾ ਪ੍ਰਗਟਾਇਆ ਹੈ।

ਵਿਭਾਗ ਨੇ 14 ਜੁਲਾਈ ਤੱਕ ਪੀਲਾ ਅਲਰਟ ਜਾਰੀ ਕਰਦਿਆਂ ਉਪਰੋਕਤ ਅੱਠ ਜ਼ਿਲ੍ਹਿਆਂ ਵਿਚ 8 ਤੋਂ 14 ਜੁਲਾਈ ਦਰਮਿਆਨ ਇੱਕਾ ਦੁੱਕਾ ਥਾਵਾਂ ’ਤੇ ਹਲਕੇ ਤੋਂ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਵਿਚ ਸੂਬੇ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀਆਂ ਰਿਪੋਰਟਾਂ ਹਨ। ਸਿਰਮੌਰ ਦੇ ਪੱਛੜ ਵਿਚ 110 ਮਿਲੀਮੀਟਰ ਮੀਂਹ ਪਿਆ ਹੈ। ਇਸੇ ਤਰ੍ਹਾਂ ਮੰਡੀ ਦੇ ਗੌਹਰ ਵਿਚ 90 ਮਿਲੀਮੀਟਰ, ਬੈਜਨਾਥ 60 ਮਿਲੀਮੀਟਰ, ਨਾਹਨ 54.2 ਮਿਲੀਮੀਟਰ, ਕਸੌਲੀ 40 ਮਿਲੀਮੀਟਰ, ਸੋਲਨ ਦੇ ਰਾਜਗੜ੍ਹ ਵਿਚ 30 ਮਿਲੀਮੀਟਰ, ਸ਼ਿਮਲਾ 19 ਮਿਲੀਮੀਟਰ, ਕਾਂਗੜਾ 11.9 ਮਿਲੀਮੀਟਰ ਤੇ ਮੰਡੀ ਵਿਚ 11.2 ਮਿਲੀਮੀਟਰ ਮੀਂਹ ਪਿਆ ਹੈ।

Advertisement
×