ਉੱਤਰਾਖੰਡ ’ਚ ਭਾਰੀ ਮੀਂਹ ਕਰਕੇ ਜੋਤੀਰਮਠ-ਮਲਾਰੀ ਕੌਮੀ ਸ਼ਾਹਰਾਹ ’ਤੇ ਪੁਲ ਰੁੜ੍ਹਿਆ, ਕਈ ਪਿੰਡਾਂ ਨਾਲ ਸੰਪਰਕ ਟੁੱਟਿਆ
Uttarakhand Tragedy:ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਤੀਰਮਠ-ਮਲਾਰੀ ਹਾਈਵੇਅ ’ਤੇ ਸ਼ਨਿੱਚਰਵਾਰ ਦੇਰ ਰਾਤ ਭਾਰੀ ਮੀਂਹ ਤਮਕ ਬਰਸਾਤੀ ਨਾਲੇ ਵਿੱਚ ਹੜ੍ਹ ਆਉਣ ਕਾਰਨ ਪੁਲ ਵਹਿ ਗਿਆ, ਜਿਸ ਕਾਰਨ ਨੀਤੀ ਘਾਟੀ ਦੇ ਸਰਹੱਦੀ ਖੇਤਰ ਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਅਤੇ ਸਰਹੱਦ ’ਤੇ ਤਾਇਨਾਤ ਫੌਜ ਅਤੇ ਨੀਮ ਫੌਜੀ ਬਲਾਂ ਨਾਲ ਸੜਕੀ ਸੰਪਰਕ ਟੁੱਟ ਗਿਆ।
ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਸੁਰਾਹੀਥੋਟਾ ਅਤੇ ਜੁੰਮਾ ਵਿਚਕਾਰ ਤਮਕ ਨਾਲੇ ਦਾ ਉੱਪਰਲਾ ਖੇਤਰ ਦੇਰ ਰਾਤ 2 ਵਜੇ ਪਾਣੀ ਵਿੱਚ ਡੁੱਬ ਗਿਆ, ਜਿਸ ਕਾਰਨ ਉੱਥੇ ਬਣਿਆ ਸੀਮਿੰਟ ਅਤੇ ਕੰਕਰੀਟ ਦਾ ਪੁਲ ਵਹਿ ਗਿਆ।
ਅਲਕਨੰਦਾ ਨਦੀ ਦੀ ਸਹਾਇਕ ਨਦੀ ਧੌਲੀਗੰਗਾ ਦੇ ਕੰਢੇ ਵਾਪਰੀ ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਪੁਲ ਦੇ ਵਹਿ ਜਾਣ ਕਾਰਨ ਤਮਕ ਤੋਂ ਅੱਗੇ ਨੀਤੀ ਘਾਟੀ ਦੇ ਸਰਹੱਦੀ ਖੇਤਰ ਦੇ ਇੱਕ ਦਰਜਨ ਤੋਂ ਵੱਧ ਆਦਿਵਾਸੀ ਪਿੰਡਾਂ ਤੇ ਅਤੇ ਸਰਹੱਦ ’ਤੇ ਤਾਇਨਾਤ ਫੌਜ ਅਤੇ ਨੀਮ ਫੌਜੀ ਬਲਾਂ ਨਾਲ ਸੜਕੀ ਸੰਪਰਕ ਠੱਪ ਹੋ ਗਿਆ ਹੈ।
➡️ बद्रीनाथ राष्ट्रीय राजमार्ग
• पागलनाला
• नंदप्रयाग
• भनेरपानी
• कमेडा
• चटवा पीपल
मार्ग अवरुद्ध है।
➡️ ज्योतिर्मठ–मलारी मार्ग
• तमक नाला में पुल बह जाने से मार्ग यातायात हेतु पूर्णतः अवरुद्ध है।
➡️ थराली क्षेत्र
• कोटदीप में मार्ग अवरुद्ध है pic.twitter.com/Ctc2XHjnsz
— Chamoli Police Uttarakhand (@chamolipolice) August 31, 2025
ਕਰੀਬ ਤਿੰਨ ਸਾਲ ਪਹਿਲਾਂ, ਇੱਥੋਂ ਲਗਪਗ ਪੰਜ ਕਿਲੋਮੀਟਰ ਅੱਗੇ ਸਥਿਤ ਜੁੰਮਾ ਮੋਟਰ ਪੁਲ ਵੀ ਇਸੇ ਤਰ੍ਹਾਂ ਵਹਿ ਗਿਆ ਸੀ। ਇਸ ਦੌਰਾਨ ਬਦਰੀਨਾਥ ਕੌਮੀ ਸ਼ਾਹਰਾਹ ਦੋ ਥਾਵਾਂ ਚਮੋਲੀ ਅਤੇ ਜੋਤੀਰਮਠ ਦੇ ਵਿਚਕਾਰ ਭਨੀਰਪਾਣੀ ਅਤੇ ਪਾਗਲਨਾਲਾ ’ਤੇ ਮਲਬੇ ਕਾਰਨ ਬੰਦ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਰਸਤੇ ’ਤੇ ਆਵਾਜਾਈ ਨੂੰ ਬਹਾਲ ਕਰਨ ਲਈ ਮਸ਼ੀਨਾਂ ਨਾਲ ਮਲਬਾ ਹਟਾਇਆ ਜਾ ਰਿਹਾ ਹੈ। ਕੇਦਾਰਨਾਥ ਨੂੰ ਚਮੋਲੀ ਨਾਲ ਜੋੜਨ ਵਾਲਾ ਕੁੰਡ-ਚਮੋਲੀ ਰਾਸ਼ਟਰੀ ਰਾਜਮਾਰਗ ਵੀ ਬੈਰਾਗਨਾ ਦੇ ਨੇੜੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ ਹੈ, ਇਸ ਨੂੰ ਖੋਲ੍ਹਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੀਂਹ ਕਾਰਨ ਜੋਤੀਰਮਠ ਖੇਤਰ ਵਿੱਚ ਬਿਜਲੀ ਪ੍ਰਭਾਵਿਤ ਹੋਈ ਹੈ।