ਮੁੰਬਈ ਵਿੱਚ ਭਾਰੀ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ
ਟਰੈਕਾਂ ’ਤੇ ਪਾਣੀ ਭਰਨ ਕਾਰਨ ਲੋਕਲ ਰੇਲ ਗੱਡੀਆਂ ਤੈਅ ਸਮੇਂ ਤੋਂ ਲੇਟ ਚੱਲੀਆਂ
Advertisement
Heavy Rain in Mumbai: ਇੱਥੇ ਅੱਜ ਦੁਪਹਿਰ ਵੇਲੇ ਭਾਰੀ ਮੀਂਹ ਪਿਆ ਜਿਸ ਕਾਰਨ ਰੇਲਵੇ ਟਰੈਕਾਂ ’ਤੇ ਪਾਣੀ ਭਰ ਗਿਆ ਜਿਸ ਕਾਰਨ ਬਹੁਤ ਥਾਵਾਂ ’ਤੇ ਭਾਰੀ ਜਾਮ ਲੱਗ ਗਿਆ ਹੈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਅੱਜ ਮੁੰਬਈ ਵਿਚ ਭਾਰੀ ਮੀਂਹ ਲਈ ਰੈਡ ਅਲਰਟ ਜਾਰੀ ਕੀਤਾ ਸੀ। ਜਾਣਕਾਰੀ ਅਨੁਸਾਰ ਅੰਧੇਰੀ ਸਬਵੇਅ ਵਿਚ ਡੇਢ ਫੁਟ ਪਾਣੀ ਭਰ ਗਿਆ ਜਿਸ ਕਾਰਨ ਇਸ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਦੂਜੇ ਪਾਸੇ ਦਾਦਰਾ ਤੇ ਬਾਂਦਰਾ ਵਿਚ ਰੇਲਵੇ ਟਰੈਕ ’ਤੇ ਪਾਣੀ ਭਰ ਗਿਆ ਜਿਸ ਕਾਰਨ ਲੋਕਲ ਟਰੇਨ ਕੁਝ ਸਮਾਂ ਦੇਰੀ ਨਾਲ ਚੱਲੀਆਂ। ਜ਼ਿਕਰਯੋਗ ਹੈ ਕਿ ਇਸ ਵਾਰ ਮੌਨਸੂਨ ਦੀ ਕਈ ਹਿੱਸਿਆਂ ਵਿਚੋਂ ਵਾਪਸੀ ਨਹੀਂ ਹੋਈ। ਆਮ ਤੌਰ ’ਤੇ ਮੌਨਸੂਨ ਦਾ ਪ੍ਰਭਾਵ ਅਗਸਤ ਵਿਚ ਸਮਾਪਤ ਹੋ ਜਾਂਦਾ ਹੈ।
Advertisement
Advertisement