DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

kolkata Rain: ਕੋਲਕਾਤਾ ਵਿਚ ਭਾਰੀ ਮੀਂਹ ਦਾ ਕਹਿਰ; ਕਰੰਟ ਲੱਗਣ ਨਾਲ ਦਸ ਮੌਤਾਂ

ਮੈਟਰੋ ਤੇ ਰੇਲ ਸੇਵਾਵਾਂ ਪ੍ਰਭਾਵਿਤ, ਸਕੂਲਾਂ ਵਿੱਚ ਛੁੱਟੀ ਦਾ ਐਲਾਨ

  • fb
  • twitter
  • whatsapp
  • whatsapp
featured-img featured-img
ਫੋਟੋ: @MurtazaKhambaty/X
Advertisement

kolkata Rain: ਕੋਲਕਾਤਾ ਤੇ ਨੇੜਲੇ ਇਲਾਕਿਆਂ ਵਿਚ ਰਾਤ ਭਰ ਪਏ ਮੀਂਹ ਮਗਰੋਂ ਹੜ੍ਹਾਂ ਵਾਲੇ ਹਾਲਾਤ ਕਰਕੇ ਮੰਗਲਵਾਰ ਨੂੰ ਆਮ ਜ਼ਿੰਦਗੀ ਲੀਹੋਂ ਲੱਥ ਗਈ। ਵੱਡੇ ਪੱਧਰ ’ਤੇ ਹੜ੍ਹਾਂ ਕਰਕੇ ਆਵਾਜਾਈ, ਸਰਕਾਰੀ ਵਾਹਨ ਤੇ ਰੋਜ਼ਮਰ੍ਹਾ ਦੀਆਂ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ।

ਬੰਗਾਲੀ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕੋਲਕਾਤਾ ਵਿੱਚ ਭਾਰੀ ਮੀਂਹ ਅਤੇ ਪਾਣੀ ਭਰਨ ਦੀ ਸਥਿਤੀ ਭਿਆਨਕ ਦੱਸਿਆ ਹੈ। ਉਨ੍ਹਾਂ ਫਰਕਾ ਬੰਨ੍ਹ ਦੀ ਮਾੜੀ ਡਰੇਜਿੰਗ ਅਤੇ ਬਿਜਲੀ ਕੰਪਨੀ ਸੀ.ਈ.ਐੱਸ.ਸੀ. (CESC) ਦੀਆਂ ਖਾਮੀਆਂ ’ਤੇ ਨਿਰਾਸ਼ਾ ਜ਼ਾਹਰ ਕੀਤੀ। ਇਸੇ ਦੌਰਾਨ ਸ਼ਹਿਰ ਦੇ ਵੱਡੇ ਹਿੱਸੇ ਪਾਣੀ ਨਾਲ ਭਰੇ ਹੋਏ ਹਨ ਅਤੇ ਘੱਟੋ-ਘੱਟ ਦਸ ਲੋਕਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।

Advertisement

ਬੈਨਰਜੀ ਨੇ ਕਿਹਾ, ‘‘ਸਾਡੇ ਘਰ ਵੀ ਡੁੱਬ ਗਏ ਹਨ, ਅਸੀਂ ਸਾਰੇ ਦੁੱਖ ਭੋਗ ਰਹੇ ਹਾਂ। ਮੈਨੂੰ ਪੂਜਾ ਪੰਡਾਲਾਂ ਲਈ ਵੀ ਬਹੁਤ ਬੁਰਾ ਲੱਗ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਸਕੂਲਾਂ ਨੂੰ ਛੁੱਟੀਆਂ ਦਾ ਐਲਾਨ ਕਰਨ ਲਈ ਕਿਹਾ ਗਿਆ ਹੈ ਅਤੇ ਦਫ਼ਤਰ ਜਾਣ ਵਾਲਿਆਂ ਨੂੰ ਆਪਣੀ ਸੁਰੱਖਿਆ ਲਈ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ।’’

Advertisement

ਰਾਤ ਭਰ ਪਏ ਮੀਂਹ ਕਰਕੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਭਰ ਗਿਆ ਹੈ। ਇਸ ਦੌਰਾਨ ਮੀਂਹ ਨਾਲ ਸਬੰਧਤ  ਵੱਖ-ਵੱਖ ਘਟਨਾਵਾਂ ਵਿੱਚ ਕਰੰਟ ਲੱਗਣ ਕਰਕੇ ਦਸ ਵਿਅਕਤੀਆਂ ਦੀ ਮੌਤ ਹੋ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਪਟੜੀਆਂ ’ਤੇ ਪਾਣੀ ਭਰਨ ਕਾਰਨ ਸ਼ਹਿਰ ਅਤੇ ਉਪਨਗਰਾਂ ਵਿੱਚ ਰੇਲ ਅਤੇ ਮੈਟਰੋ ਰੇਲਵੇ ਸੇਵਾਵਾਂ ਵਿੱਚ ਵਿਘਨ ਪਿਆ। ਅੱਧੀ ਰਾਤ ਤੋਂ ਸ਼ੁਰੂ ਹੋਏ ਮੀਂਹ ਤੋਂ ਬਾਅਦ ਸੜਕਾਂ ਪਾਣੀ ਵਿੱਚ ਡੁੱਬ ਜਾਣ ਕਾਰਨ ਸ਼ਹਿਰ ਦੇ ਕਈ ਘਰਾਂ ਅਤੇ ਰਿਹਾਇਸ਼ੀ ਕੰਪਲੈਕਸਾਂ ਵਿੱਚ ਪਾਣੀ ਦਾਖਲ ਹੋ ਗਿਆ।

ਬਲੂ ਲਾਈਨ (ਦਕਸ਼ੀਨੇਸ਼ਵਰ-ਸ਼ਾਹਿਦ ਖੁਦੀਰਾਮ) ਦੇ ਵਿਚਕਾਰਲੇ ਹਿੱਸੇ ਵਿੱਚ, ਖਾਸ ਕਰਕੇ ਮਹਾਨਾਇਕ ਉੱਤਮ ਕੁਮਾਰ ਅਤੇ ਰਬਿੰਦਰ ਸਰੋਬਰ ਸਟੇਸ਼ਨਾਂ ਵਿਚਕਾਰ, ਕਾਫ਼ੀ ਪਾਣੀ ਭਰਨ ਦੀਆਂ ਰਿਪੋਰਟਾਂ ਹਨ, ਜਿਸ ਕਾਰਨ ਇਸ ਸਟ੍ਰੈਚ ’ਤੇ ਸੇਵਾਵਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ।

ਮੈਟਰੋ ਰੇਲਵੇ ਕੋਲਕਾਤਾ ਦੇ ਬੁਲਾਰੇ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਵੇਰ ਤੋਂ ਹੀ ਸ਼ਹੀਦ ਖੁਦੀਰਾਮ ਅਤੇ ਮੈਦਾਨ ਸਟੇਸ਼ਨਾਂ ਵਿਚਕਾਰ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਬੁਲਾਰੇ ਨੇ ਕਿਹਾ, ‘‘ਦਕਸ਼ੀਨੇਸ਼ਵਰ ਅਤੇ ਮੈਦਾਨ ਸਟੇਸ਼ਨਾਂ ਵਿਚਕਾਰ ਛੋਟੀਆਂ ਛੋਟੀਆਂ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ ਜਦੋਂਕਿ ਆਮ ਸੇਵਾਵਾਂ ਜਲਦੀ ਹੀ ਮੁੜ ਸ਼ੁਰੂ ਹੋਣ ਦੀ ਉਮੀਦ ਹੈ।’’

ਪੂਰਬੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਟੜੀਆਂ ’ਤੇ ਪਾਣੀ ਭਰਨ ਕਾਰਨ, ਸਿਆਲਦਾਹ ਦੱਖਣੀ ਹਿੱਸੇ ਵਿੱਚ ਰੇਲ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਸਿਆਲਦਾਹ ਉੱਤਰੀ ਅਤੇ ਮੁੱਖ ਹਿੱਸਿਆਂ ਵਿੱਚ ਅਸਥਾਈ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਪਟੜੀਆਂ ’ਤੇ ਪਾਣੀ ਭਰ ਜਾਣ ਕਾਰਨ ਪੂਰਬੀ ਰੇਲਵੇ ਦੇ ਹਾਵੜਾ ਅਤੇ ਕੋਲਕਾਤਾ ਟਰਮੀਨਲ ਸਟੇਸ਼ਨਾਂ 'ਤੇ ਜਾਣ ਆਉਣ ਵਾਲੀਆਂ ਰੇਲ ਸੇਵਾਵਾਂ ਅੰਸ਼ਕ ਤੌਰ ’ਤੇ ਪ੍ਰਭਾਵਿਤ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਚਿਤਪੁਰ ਯਾਰਡ ਵਿੱਚ ਪਾਣੀ ਭਰਨ ਕਾਰਨ ਸਰਕੂਲਰ ਰੇਲਵੇ ਲਾਈਨ ’ਤੇ ਰੇਲ ਆਵਾਜਾਈ ਮੁਅੱਤਲ ਕਰ ਦਿੱਤੀ ਗਈ ਹੈ। ਬਹੁਤ ਸਾਰੇ ਸਕੂਲਾਂ ਨੇ ਭਾਰੀ ਮੀਂਹ ਅਤੇ ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਰਕੇ ਛੁੱਟੀ ਐਲਾਨ ਦਿੱਤੀ ਹੈ। ਜਨਤਕ ਆਵਾਜਾਈ ਦੀ ਘਾਟ ਅਤੇ ਆਵਾਜਾਈ ਵਿੱਚ ਵਿਘਨ ਕਾਰਨ ਦਫਤਰ ਜਾਣ ਵਾਲਿਆਂ ਨੂੰ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣ ਵਿੱਚ ਮੁਸ਼ਕਲ ਆ ਰਹੀ ਸੀ।

ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਉੱਤਰ-ਪੂਰਬੀ ਬੰਗਾਲ ਦੀ ਖਾੜੀ ਉੱਤੇ ਇੱਕ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ ਜਿਸ ਕਰਕੇ ਦੱਖਣੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਕੋਲਕਾਤਾ ਨਗਰ ਨਿਗਮ (ਕੇਐਮਸੀ) ਨੇ ਕਿਹਾ ਕਿ ਸ਼ਹਿਰ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਵੱਧ ਮੀਂਹ ਪਿਆ। ਕੁਝ ਘੰਟਿਆਂ ਵਿਚ ਹੀ ਗਰੀਆ ਕਾਮਦਹਰੀ ਵਿੱਚ 332 ਮਿਲੀਮੀਟਰ ਤੇ ਜੋਧਪੁਰ ਪਾਰਕ ਵਿੱਚ 285 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਲੀਘਾਟ ਵਿੱਚ 280 ਮਿਲੀਮੀਟਰ, ਟੋਪਸੀਆ ਵਿੱਚ 275 ਮਿਲੀਮੀਟਰ, ਬਾਲੀਗੰਜ ਵਿੱਚ 264 ਮਿਲੀਮੀਟਰ, ਜਦੋਂ ਕਿ ਉੱਤਰੀ ਕੋਲਕਾਤਾ ਦੇ ਥੰਟਾਨੀਆ ਵਿੱਚ 195 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਕਿਹਾ ਕਿ ਬੁੱਧਵਾਰ ਤੱਕ ਦੱਖਣੀ ਬੰਗਾਲ ਦੇ ਪੂਰਬਾ ਅਤੇ ਪੱਛਮੀ ਮੇਦਨੀਪੁਰ, ਦੱਖਣੀ 24 ਪਰਗਨਾ, ਝਾਰਗ੍ਰਾਮ ਅਤੇ ਬਾਂਕੁਰਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 25 ਸਤੰਬਰ ਦੇ ਆਸ-ਪਾਸ ਪੂਰਬੀ-ਕੇਂਦਰੀ ਅਤੇ ਨਾਲ ਲੱਗਦੇ ਉੱਤਰੀ ਬੰਗਾਲ ਦੀ ਖਾੜੀ ਉੱਤੇ ਇੱਕ ਹੋਰ ਤਾਜ਼ਾ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ।

Advertisement
×