ਨਿਆਂਇਕ ਅਧਿਕਾਰੀ ਦੇ ਏ ਡੀ ਜੇ ਬਣਨ ਬਾਰੇ ਮਾਮਲੇ ’ਚ ਸੁਣਵਾਈ 23 ਨੂੰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ 23 ਸਤੰਬਰ ਤੋਂ ਇਸ ਅਹਿਮ ਮੁੱਦੇ ’ਤੇ ਸੁਣਵਾਈ ਸ਼ੁਰੂ ਕਰੇਗੀ ਕਿ ਕੀ ਕੋਈ ਅਜਿਹਾ ਨਿਆਂਇਕ ਅਧਿਕਾਰੀ, ਜੋ ਬੈਂਚ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਬਾਰ ਵਿੱਚ ਸੱਤ ਸਾਲ ਪੂਰੇ ਕਰ ਚੁੱਕਾ ਹੈ, ਉਹ ਖਾਲੀ...
Advertisement
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ 23 ਸਤੰਬਰ ਤੋਂ ਇਸ ਅਹਿਮ ਮੁੱਦੇ ’ਤੇ ਸੁਣਵਾਈ ਸ਼ੁਰੂ ਕਰੇਗੀ ਕਿ ਕੀ ਕੋਈ ਅਜਿਹਾ ਨਿਆਂਇਕ ਅਧਿਕਾਰੀ, ਜੋ ਬੈਂਚ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਬਾਰ ਵਿੱਚ ਸੱਤ ਸਾਲ ਪੂਰੇ ਕਰ ਚੁੱਕਾ ਹੈ, ਉਹ ਖਾਲੀ ਅਹੁਦੇ ਦੇ ਮੱਦੇਨਜ਼ਰ ਐਡੀਸ਼ਨਲ ਡਿਸਟ੍ਰਿਕਟ ਜੱਜ (ਏ ਡੀ ਜੇ) ਬਣਨ ਦਾ ਹੱਕਦਾਰ ਹੈ ਜਾਂ ਨਹੀਂ। ਚੀਫ ਜਸਟਿਸ ਬੀ ਆਰ ਗਵਈ ਦੀ ਅਗਵਾਈ ਹੇਠਲਾ ਪੰਜ ਜੱਜਾਂ ਦਾ ਬੈਂਚ 23 ਤੋਂ ਸੁਣਵਾਈ ਸ਼ੁਰੂ ਕਰੇਗਾ ਅਤੇ 25 ਤੱਕ ਦਲੀਲਾਂ ਸੁਣੀਆਂ ਜਾਣਗੀਆਂ। ਅਦਾਲਤ ਇਹ ਜਾਂਚ ਕਰੇਗੀ ਕਿ ਕੀ ਬਾਰ ਦੀ ਪ੍ਰੈਕਟਿਸ ਅਤੇ ਬਾਅਦ ਵਿੱਚ ਜੁਡੀਸ਼ੀਅਲ ਸਰਵਿਸ ਦੇ ਤਜਰਬੇ ਨੂੰ ਮਿਲਾ ਕੇ ਗਿਣਿਆ ਜਾ ਸਕਦਾ ਹੈ ਜਾਂ ਨਹੀਂ।
Advertisement
Advertisement
×