Head priest passes away ਅਯੁੱਧਿਆ ਰਾਮ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤੇਂਦਰ ਦਾਸ ਦਾ ਦੇਹਾਂਤ
ਦਿਮਾਗੀ ਸਟ੍ਰੋਕ ਕਰਕੇ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਚ ਦਾਖ਼ਲ ਸਨ
Advertisement
ਲਖਨਊ, 12 ਫਰਵਰੀ
ਅਯੁੁੱਧਿਆ ਵਿਚ ਰਾਮ ਜਨਮਭੂਮੀ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤੇਂਦਰ ਦਾਸ (85) ਦਾ ਅੱਜ ਇਥੇ ਹਸਪਤਾਲ ਵਿਚ ਦੇਹਾਂਤ ਹੋ ਗਿਆ।
Advertisement
ਦਾਸ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਦਿਮਾਗੀ ਸਟ੍ਰੋਕ ਮਗਰੋਂ ਸੰਜੈ ਗਾਂਧੀ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (SGPGI) ਵਿਚ ਦਾਖ਼ਲ ਕਰਵਾਇਆ ਗਿਆ ਸੀ।
Advertisement
ਹਸਪਤਾਲ ਨੇ ਇਕ ਬਿਆਨ ਵਿਚ ਕਿਹਾ, ‘‘ਰਾਮ ਮੰਦਰ ਅਯੁੱਧਿਆ ਦੇ ਮੁੱਖ ਪੁਜਾਰੀ ਸਤੇਂਦਰ ਦਾਸ ਜੀ ਨੇ ਅੱਜ ਆਖਰੀ ਸਾਹ ਲਏ। ਉਨ੍ਹਾਂ ਨੂੰ ਦਿਮਾਗੀ ਸਟ੍ਰੋਕ ਮਗਰੋਂ 3 ਫਰਵਰੀ ਨੂੰ ਗੰਭੀਰ ਹਾਲਤ ਵਿਚ ਨਿਊਰੋਲੋਜੀ ਵਿਭਾਗ ਦੇ ਐੱਚਡੀਯੂ ਵਿਚ ਦਾਖ਼ਲ ਕਰਵਾਇਆ ਗਿਆ ਸੀ।’’
ਦਾਸ 20 ਸਾਲ ਦੀ ਉਮਰ ਤੋਂ ਮੁੱਖ ਪੁਜਾਰੀ ਹਨ। 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੁਣ ਮੌਕੇ ਵੀ ਉਹ ਇਸ ਜ਼ਿੰਮੇਵਾਰੀ ਨੂੰ ਨਿਭਾ ਰਹੇ ਸਨ। -ਪੀਟੀਆਈ
Advertisement
×