ਭਾਰਤ ਨਾਲ ਸਰਹੱਦੀ ਸਥਿਤੀ ’ਤੇ ‘ਸਪੱਸ਼ਟ’ ਗੱਲਬਾਤ ਹੋਈ: ਚੀਨ
ਚੀਨ ਨੇ ਅੱਜ ਕਿਹਾ ਕਿ ਸਰਹੱਦੀ ਸਥਿਤੀ ’ਤੇ ਭਾਰਤ ਨਾਲ ਉਸ ਦੀ ਕੂਟਨੀਤਕ ਵਾਰਤਾ ‘ਸਪੱਸ਼ਟ’ ਰਹੀ। ਦੋਵਾਂ ਧਿਰਾਂ ਨੇ ਬੀਤੇ ਦਿਨ ਨਵੀਂ ਦਿੱਲੀ ’ਚ ਸਰਹੱਦੀ ਮਾਮਲਿਆਂ ਬਾਰੇ ਸਲਾਹ ਤੇ ਸਹਿਯੋਗ ਬਾਰੇ ਕਾਰਜ ਤੰਤਰ (ਡਬਲਿਊਸੀਸੀ) ਦੇ ਢਾਂਚੇ ਤਹਿਤ ਗੱਲਬਾਤ ਕੀਤੀ। ਚੀਨ...
Advertisement
ਚੀਨ ਨੇ ਅੱਜ ਕਿਹਾ ਕਿ ਸਰਹੱਦੀ ਸਥਿਤੀ ’ਤੇ ਭਾਰਤ ਨਾਲ ਉਸ ਦੀ ਕੂਟਨੀਤਕ ਵਾਰਤਾ ‘ਸਪੱਸ਼ਟ’ ਰਹੀ। ਦੋਵਾਂ ਧਿਰਾਂ ਨੇ ਬੀਤੇ ਦਿਨ ਨਵੀਂ ਦਿੱਲੀ ’ਚ ਸਰਹੱਦੀ ਮਾਮਲਿਆਂ ਬਾਰੇ ਸਲਾਹ ਤੇ ਸਹਿਯੋਗ ਬਾਰੇ ਕਾਰਜ ਤੰਤਰ (ਡਬਲਿਊਸੀਸੀ) ਦੇ ਢਾਂਚੇ ਤਹਿਤ ਗੱਲਬਾਤ ਕੀਤੀ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ’ਚ ਗੱਲਬਾਤ ਨੂੰ ‘ਸਪੱਸ਼ਟ’ ਦੱਸਿਆ ਹੈ। ਮੰਤਰਾਲੇ ਨੇ ਕਿਹਾ, ‘ਦੋਵਾਂ ਧਿਰਾਂ ਨੇ ਚੀਨ-ਭਾਰਤ ਸਰਹੱਦੀ ਸਵਾਲ ’ਤੇ ਵਿਦੇਸ਼ ਨੁਮਾਇੰਦਿਆਂ (ਐੱਸਆਰ) ਦੀ 23ਵੀਂ ਮੀਟਿੰਗ ਦੇ ਨਤੀਜਿਆਂ ਦੇ ਅਮਲ ਦੇ ਸਬੰਧ ’ਚ ਵਿਸਤਾਰਤ ਸੰਵਾਦ ’ਤੇ ਧਿਆਨ ਕੇਂਦਰਿਤ ਕੀਤਾ ਤੇ 24ਵੀਂ ਮੀਟਿੰਗ ਦੀ ਸਾਂਝੀ ਤਿਆਰੀ ’ਤੇ ਸਹਿਮਤੀ ਜ਼ਾਹਿਰ ਕੀਤੀ।’
Advertisement
Advertisement