DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਚ1ਬੀ ਵੀਜ਼ਾ: ਸਿਰਫ਼ ਨਵੇਂ ਅਰਜ਼ੀਕਾਰਾਂ ਲਈ ਹੈ ਇੱਕ ਲੱਖ ਡਾਲਰ ਫੀਸ

ਮੌਜੂਦਾ ਵੀਜ਼ਾ ਧਾਰਕਾਂ ’ਤੇ ਨਹੀਂ ਪਵੇਗਾ ਨਵੇਂ ਨਿਯਮਾਂ ਦਾ ਅਸਰ;
  • fb
  • twitter
  • whatsapp
  • whatsapp
featured-img featured-img
ਫੋਟੋ: ਰਾਇਟਰਜ਼
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਐੱਚ1ਬੀ ਵੀਜ਼ਾ ਲਈ ਇੱਕ ਲੱਖ ਅਮਰੀਕੀ ਡਾਲਰ ਦੀ ਨਵੀਂ ਫੀਸ ਸਿਰਫ਼ ਨਵੇਂ ਅਰਜ਼ੀਕਾਰਾਂ ਲਈ ਹੈ ਅਤੇ ਉਨ੍ਹਾਂ ਨੂੰ ਇਸ ਫੀਸ ਦਾ ਯਕਮੁਸ਼ਤ ਭੁਗਤਾਨ ਕਰਨਾ ਪਵੇਗਾ। ਇਹ ਸਪੱਸ਼ਟੀਕਰਨ ਅਮਰੀਕਾ ’ਚ ਕੰਮ ਕਰ ਰਹੇ ਹਜ਼ਾਰਾਂ ਪੇਸ਼ੇਵਰਾਂ ਲਈ ਵੱਡੀ ਰਾਹਤ ਵਾਲੀ ਗੱਲ ਹੈ, ਜੋ ਇਸ ਨਵੇਂ ਨਿਯਮ ਕਾਰਨ ਪ੍ਰਭਾਵਿਤ ਹੋਣ ਨੂੰ ਲੈ ਕੇ ਫਿਕਰਮੰਦ ਹਨ। ਇਨ੍ਹਾਂ ’ਚ ਵੱਡੀ ਗਿਣਤੀ ਭਾਰਤੀਆਂ ਦੀ ਹੈ। ਅਮਰੀਕੀ ਨਾਗਰਿਕਤਾ ਤੇ ਇਮੀਗਰੇਸ਼ਨ ਸੇਵਾ (ਯੂ ਐੱਸ ਸੀ ਆਈ ਐੱਸ) ਨੇ ਬੀਤੇ ਦਿਨ ਇੱਕ ਬਿਆਨ ’ਚ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਨਵਾਂ ਐੱਚ1ਬੀ ਵੀਜ਼ਾ ਫੀਸ ਬਾਰੇ ਐਲਾਨ ਸਿਰਫ਼ ਨਵੇਂ ਅਰਜ਼ੀਕਾਰਾਂ ’ਤੇ ਲਾਗੂ ਹੋਵੇਗਾ। ਟਰੰਪ ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਕਿ 21 ਸਤੰਬਰ ਤੋਂ ਪਹਿਲਾਂ ਜਮ੍ਹਾਂ ਕੀਤੇ ਗਏ ਐੱਚ1ਬੀ ਵੀਜ਼ਾ ਅਰਜ਼ੀਆਂ ’ਤੇ ਨਵੇਂ ਨਿਯਮਾਂ ਦਾ ਕੋਈ ਅਸਰ ਨਹੀਂ ਪਵੇਗਾ। ਇਸ ਤੋਂ ਇਲਾਵਾ ਮੌਜੂਦਾ ਸਮੇਂ ਅਮਰੀਕਾ ਤੋਂ ਬਾਹਰ ਰਹਿਣ ਵਾਲੇ ਵੀਜ਼ਾ ਧਾਰਕਾਂ ਨੂੰ ਵੀ ਦੇਸ਼ ’ਚ ਮੁੜ ਦਾਖਲ ਹੋਣ ਲਈ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

ਵ੍ਹਾਈਟ ਹਾਊਸ ਦੀ ਤਰਜਮਾਨ ਟੇਲਰ ਰੌਜਰਜ਼ ਨੇ ਪੀਟੀਆਈ ਨੂੰ ਦੱਸਿਆ, ‘ਰਾਸ਼ਟਰਪਤੀ ਟਰੰਪ ਨੇ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਹ ਸਮਝਦਾਰੀ ਨਾਲ ਭਰਿਆ ਕਦਮ ਉਸੇ ਦਾ ਨਤੀਜਾ ਹੈ।’ ਉਨ੍ਹਾਂ ਕਿਹਾ, ‘ਇਹ ਉਨ੍ਹਾਂ ਅਮਰੀਕੀ ਕਾਰੋਬਾਰਾਂ ਨੂੰ ਵੀ ਭਰੋਸਾ ਦਿੰਦਾ ਹੈ ਜੋ ਅਸਲ ਵਿੱਚ ਸਾਡੇ ਮਹਾਨ ਦੇਸ਼ ’ਚ ਬਹੁਤ ਹੁਨਰਮੰਦ ਕਾਮਿਆਂ ਨੂੰ ਲਿਆਉਣਾ ਚਾਹੁੰਦੇ ਹਨ ਪਰ ਪ੍ਰਣਾਲੀ ਦੀ ਗੜਬੜੀ ਕਾਰਨ ਉਨ੍ਹਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ।’ ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਲੱਖ ਅਮਰੀਕੀ ਡਾਲਰ ਦੀ ਫੀਸ ਯਕਮੁਸ਼ਤ ਹੈ ਜੋ ਸਿਰਫ਼ ਨਵੀਂ ਅਰਜ਼ੀ ’ਤੇ ਲਾਗੂ ਹੁੰਦੀ ਹੈ। ਉਨ੍ਹਾਂ ਕਿਹਾ, ‘ਇਹ ਸਿਰਫ਼ ਨਵੇਂ ਵੀਜ਼ਿਆਂ ’ਤੇ ਲਾਗੂ ਹੋਵੇਗੀ, ਨਵਿਆਉਣ ਵਾਲੇ ਜਾਂ ਮੌਜੂਦਾ ਵੀਜ਼ਾ ਧਾਰਕਾਂ ’ਤੇ ਨਹੀਂ।’

Advertisement

ਯੂ ਐੱਸ ਸੀ ਆਈ ਐੱਸ ਦੇ ਡਾਇਰੈਕਟਰ ਜੌਸਫ ਐਡਲੋ ਨੇ ਕਿਹਾ ਕਿ ਟਰੰਪ ਵੱਲੋਂ ਲੰਘੇ ਸ਼ੁੱਕਰਵਾਰ ਨੂੰ ਕੀਤਾ ਗਿਆ ਐਲਾਨ ਸਿਰਫ਼ ਉਨ੍ਹਾਂ ’ਤੇ ਲਾਗੂ ਹੋਵੇਗਾ ਜੋ ਹੁਣ ਅਰਜ਼ੀ ਦੇਣਗੇ। ਇਹ ਐਲਾਨ ਉਨ੍ਹਾਂ ਵਿਅਕਤੀਆਂ ’ਤੇ ਲਾਗੂ ਨਹੀਂ ਹੋਵੇਗਾ ਜੋ ‘ਐਲਾਨ ਦੇ ਅਮਲ ਦੀ ਤਰੀਕ ਤੋਂ ਪਹਿਲਾਂ ਦਾਇਰ ਕੀਤੀਆਂ ਗਈਆਂ ਅਰਜ਼ੀਆਂ ਦੇ ਲਾਭਪਾਤਰੀ ਹਨ, ਮੌਜੂਦਾ ਸਮੇਂ ਮਨਜ਼ੂਰਸ਼ੁਦਾ ਅਰਜ਼ੀਆਂ ਦੇ ਲਾਭਪਾਤਰੀ ਹਨ ਜਾਂ ਜਿਨ੍ਹਾਂ ਕੋਲ ਵੈਧ ਢੰਗ ਨਾਲ ਜਾਰੀ ਐੱਚ1ਬੀ ਗ਼ੈਰ-ਪਰਵਾਸੀ ਵੀਜ਼ਾ ਹੈ।’

Advertisement
×