ਕੌਮਾਂਤਰੀ ਚੋਣ ਸੰਸਥਾ ਦੀ ਅਗਵਾਈ ਕਰਨਗੇ ਗਿਆਨੇਸ਼
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ 2026 ਲਈ ਕੌਮਾਂਤਰੀ ਜਮਹੂਰੀ ਤੇ ਚੋਣ ਸਹਾਇਤਾ ਸੰਸਥਾ (ਇੰਟਰਨੈਸ਼ਨਲ ਆਈ ਡੀ ਈ ਏ) ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ। ਚੋਣ ਕਮਿਸ਼ਨ ਨੇ ਦੱਸਿਆ ਕਿ ਗਿਆਨੇਸ਼ ਕੁਮਾਰ 3 ਦਸੰਬਰ ਨੂੰ ਸਟਾਕਹੋਮ ਵਿੱਚ ਹੋਣ ਵਾਲੀ ‘ਕੌਮਾਂਤਰੀ ਆਈ ਡੀ...
Advertisement
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ 2026 ਲਈ ਕੌਮਾਂਤਰੀ ਜਮਹੂਰੀ ਤੇ ਚੋਣ ਸਹਾਇਤਾ ਸੰਸਥਾ (ਇੰਟਰਨੈਸ਼ਨਲ ਆਈ ਡੀ ਈ ਏ) ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ। ਚੋਣ ਕਮਿਸ਼ਨ ਨੇ ਦੱਸਿਆ ਕਿ ਗਿਆਨੇਸ਼ ਕੁਮਾਰ 3 ਦਸੰਬਰ ਨੂੰ ਸਟਾਕਹੋਮ ਵਿੱਚ ਹੋਣ ਵਾਲੀ ‘ਕੌਮਾਂਤਰੀ ਆਈ ਡੀ ਈ ਏ’ ਦੇ ਮੈਂਬਰ ਦੇਸ਼ਾਂ ਦੀ ਕੌਂਸਲ ਦੀ ਮੀਟਿੰਗ ਵਿੱਚ ਇਸ ਸੰਸਥਾ ਦੇ ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਉਹ ਪ੍ਰਧਾਨ ਵਜੋਂ 2026 ਦੌਰਾਨ ਕੌਂਸਲ ਦੀਆਂ ਸਾਰੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ। ਇੰਟਰਨੈਸ਼ਨਲ ਆਈ ਡੀ ਈ ਏ 1995 ਵਿੱਚ ਸਥਾਪਤ ਅੰਤਰ-ਸਰਕਾਰੀ ਸੰਗਠਨ ਹੈ, ਜੋ ਦੁਨੀਆ ਵਿੱਚ ਜਮਹੂਰੀ ਸੰਸਥਾਵਾਂ ਅਤੇ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।
Advertisement
Advertisement
×

