DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਜਰਾਤ: ਮੰਦਰ ਨੇੜੇ ਕਾਰਗੋ ਰੋਪਵੇਅ ਦੀ ਤਾਰ ਟੁੱਟਣ ਕਾਰਨ ਛੇ ਹਲਾਕ

Six dead as wire of cargo ropeway snaps at Pavagadh Hill temple in Gujarat; ਪੰਚਮਹਿਲ ਜ਼ਿਲ੍ਹੇ  ’ਚ ਵਾਪਰੀ ਘਟਨਾ    
  • fb
  • twitter
  • whatsapp
  • whatsapp
featured-img featured-img
ਵੀਡੀਓ ’ਚੋਂ ਲਈ ਤਸਵੀਰ।
Advertisement

ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਪ੍ਰਸਿੱਧ ਪਾਵਾਗੜ੍ਹ ਪਹਾੜੀ ਮੰਦਰ ਵਿੱਚ ਅੱਜ ਇੱਕ ਕਾਰਗੋ ਰੋਪਵੇਅ cargo ropeway ਦੀ ਕੇਬਲ ਤਾਰ ਟੁੱਟਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ।  ਪੁਲੀਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਪੁਲੀਸ  ਕਪਤਾਨ  ਹਰੇਸ਼ ਦੁਧਾਤ   Superintendent of Police Haresh Dudhat ਨੇ ਛੇ ਮੌਤਾਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪੁਲੀਸ ਅਤੇ ਫਾਇਰ ਬ੍ਰਿਗੇਡ ਟੀਮਾਂ ਬਚਾਅ ਅਤੇ ਰਾਹਤ ਕਾਰਜਾਂ ਲਈ ਮੌਕੇ ’ਤੇ ਮੌਜੂਦ ਹਨ।

Advertisement

ਮੰਦਰ ਲਗਪਗ 800 ਮੀਟਰ ਦੀ ਉਚਾਈ ’ਤੇ ਸਥਿਤ ਹੈ। ਸ਼ਰਧਾਲੂਆਂ ਵੱਲੋਂ ਮੰਦਰ ਤੱਕ ਲਗਪਗ 2000 ਪੌੜੀਆਂ ਚੜ੍ਹ ਜਾਂਦੇ ਹਨ ਜਾਂ ਕੇਬਲ ਕਾਰਾਂ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਲੋਕਾਂ ਲਈ ਰੋਪਵੇਅ ਸਵੇਰ ਤੋਂ ਹੀ ਬੰਦ ਕਰ ਦਿੱਤਾ ਗਿਆ ਸੀ।

ਪਹਾੜੀ ਦੀ ਚੋਟੀ ’ਤੇ ਮਾਤੀ ਕਾਲੀ ਦਾ ਮੰਦਰ ਹੈ।

Advertisement
×