ਪਾਟਨ(ਗੁਜਰਾਤ), 9 ਫਰਵਰੀ
ਗੁਜਰਾਤ ਦੇ ਪਾਟਨ ਜ਼ਿਲ੍ਹੇ ਵਿਚ ਐਤਵਾਰ ਸ਼ਾਮੀਂ ਚਾਰ ਬੱਚੇ ਤੇ ਇਕ ਮਹਿਲਾ ਝੀਲ ਵਿਚ ਡੁੱਬ ਗਏ। ਇਹ ਘਟਨਾ ਚਾਣਸਮਾ ਤਾਲੁਕਾ ਦੇ ਵਡਾਵਲੀ ਪਿੰਡ ਦੇ ਬਾਹਰਵਾਰ ਦੀ ਦੱਸੀ ਜਾਂਦੀ ਹੈ। ਪੀੜਤ ਪਹਿਲੀ ਨਜ਼ਰੇ ਆਜੜੀ ਦੱਸੇ ਜਾਂਦੇ ਹਨ।
Advertisement
ਪੁਲੀਸ ਅਧਿਕਾਰੀ ਨੇ ਕਿਹਾ, ‘‘ਬੱਕਰੀਆਂ ਝੀਲ ਨੇੜੇ ਚਰ ਰਹੀਆਂ ਸਨ ਤੇ ਇਸ ਦੌਰਾਨ ਇਨ੍ਹਾਂ ਵਿਚੋਂ ਇਕ ਜਣਾ ਝੀਲ ਵਿਚ ਡਿੱਗ ਪਿਆ। ਉਸ ਨੂੰ ਬਚਾਉਣ ਲਈ ਬਾਕੀ ਵੀ ਪਾਣੀ ਵਿਚ ਕੁੱਦ ਪਏ। ਪਰ ਇਹ ਸਾਰੇ ਡੁੱਬ ਗਏ।’’
ਅਧਿਕਾਰੀ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਮੌਕੇ ’ਤੇ ਪੁੱਜ ਕੇ ਚਾਰ ਬੱਚਿਆਂ ਸਣੇ ਪੰਜਾਂ ਨੂੰ ਬਾਹਰ ਕੱਢਿਆ ਤੇ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਸਿਮਰਨ ਸਿਪਾਹੀ (13), ਮਹਿਰਾ ਮਾਲੇਕ(9), ਅਬਦੁਲ ਮਾਲੇਕ (10), ਸੋਹੇਲ ਕੁਰੈਸ਼ੀ(16) ਤੇ ਫ਼ਿਰੋਜ਼ਾ ਮਾਲੇਕ (32) ਵਜੋਂ ਦੱਸੀ ਗਈ ਹੈ। -ਪੀਟੀਆਈ
Advertisement
×