Gujarat Bypoll: ਵਿਸਾਵਦਰ ਸੀਟ ਤੋਂ ‘ਆਪ’ ਉਮੀਦਵਾਰ ਇਤਾਲੀਆ ਗੋਪਾਲ ਜੇਤੂ
ਅਹਿਮਦਾਬਾਦ, 23 ਜੂਨ
Gujarat Bypoll Result: ‘ਆਪ’ ਉਮੀਦਵਾਰ ਇਤਾਲੀਆ ਗੋਪਾਲ ਨੇ ਗੁਜਰਾਤ ਦੇ ਵਿਸਾਵਦਰ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਗੋਪਾਲ ਨੇ ਭਾਜਪਾ ਦੇ ਕਿਰਿਤ ਪਟੇਲ ਨੂੰ 17554 ਵੋਟਾਂ ਨਾਲ ਹਰਾਇਆ। ‘ਆਪ’ ਉਮੀਦਵਾਰ ਇਤਾਲੀ ਗੋਪਾਲ ਨੂੰ ਕੁੱਲ 75942 ਵੋਟਾਂ ਪਈਆਂ। ਪਟੇਲ 58388 ਵੋਟਾਂ ਨਾਲ ਦੂਜੇ ਜਦੋਂਕਿ ਕਾਂਗਰਸੀ ਉਮੀਦਵਾਰ ਨਿਤਿਨ ਰਣਪਾਰੀਆ 5501 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਵਿਸਾਵਦਰ ਸੀਟ ਦਸੰਬਰ 2023 ਵਿੱਚ ਤਤਕਾਲੀ 'ਆਪ' ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫ਼ਾ ਦੇਣ ਅਤੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ।
ਉਧਰ Kadi ਸੀਟ ਤੋਂ ਭਾਜਪਾ ਉਮੀਦਵਾਰ ਰਾਜੇਂਦਰ ਚਾਵੜਾ 39,452 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ। ਰਾਜੇਂਦਰ ਚਾਵੜਾ ਨੂੰ 99742 ਵੋਟਾਂ ਪਈਆਂ ਜਦੋਂਕਿ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਰਮੇਸ਼ਭਾਈ ਚਾਵੜਾ ਨੂੰ 60290 ਵੋਟਾਂ ਮਿਲੀਆਂ। ਅਨੁਸੂਚਿਤ ਜਾਤੀ (ਐਸਸੀ) ਉਮੀਦਵਾਰ ਲਈ ਰਾਖਵਾਂ ਕਾਡੀ ਹਲਕਾ ਫਰਵਰੀ ਵਿੱਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਸੀ।
ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੇ ਦੋਵਾਂ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਵਿਸਾਵਦਰ ਸੀਟ ਦਸੰਬਰ 2023 ਵਿੱਚ ਤਤਕਾਲੀ ‘ਆਪ’ ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫ਼ਾ ਦੇਣ ਅਤੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ। ਵਿਸਾਵਦਰ ਜ਼ਿਮਨੀ ਚੋਣ ਲਈ ਭਾਜਪਾ ਨੇ ਕਿਰਿਤਪਟੇਲ ਨੂੰ ਮੈਦਾਨ ਵਿੱਚ ਉਤਾਰਿਆ ਸੀ, ਜਦੋਂ ਕਿ ਕਾਂਗਰਸ ਨੇ ਨਿਤਿਨ ਰਣਪਾਰੀਆ ਨੂੰ ਅਤੇ ਆਮ ਆਦਮੀ ਪਾਰਟੀ ਨੇ ਗੋਪਾਲ ਇਟਾਲੀਆ ਨੂੰ ਮੈਦਾਨ ਵਿੱਚ ਉਤਾਰਿਆ ਸੀ।
ਅਨੁਸੂਚਿਤ ਜਾਤੀ (ਐੱਸਸੀ) ਉਮੀਦਵਾਰਾਂ ਲਈ ਰਾਖਵਾਂ ਕਾਡੀ ਹਲਕਾ ਫਰਵਰੀ ਵਿੱਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਸੀ। ਭਾਜਪਾ ਨੇ ਕਾਡੀ ਤੋਂ ਰਾਜੇਂਦਰ ਚਾਵੜਾ ਨੂੰ ਮੈਦਾਨ ਵਿੱਚ ਉਤਾਰਿਆ ਸੀ, ਜਦੋਂ ਕਿ ਕਾਂਗਰਸ ਨੇ ਸਾਬਕਾ ਵਿਧਾਇਕ ਰਮੇਸ਼ ਚਾਵੜਾ ਨੂੰ ਟਿਕਟ ਦਿੱਤੀ ਸੀ। ਰਮੇਸ਼ ਚਾਵੜਾ ਨੇ 2012 ਵਿੱਚ ਸੀਟ ਜਿੱਤੀ ਸੀ ਪਰ 2017 ਵਿੱਚ ਭਾਜਪਾ ਦੇ ਕਰਸਨਭਾਈ ਸੋਲੰਕੀ ਤੋਂ ਹਾਰ ਗਏ ਸਨ। 182 ਮੈਂਬਰੀ ਗੁਜਰਾਤ ਵਿਧਾਨ ਸਭਾ ਵਿੱਚ, ਭਾਜਪਾ ਕੋਲ 161 ਵਿਧਾਇਕ ਹਨ, ਜਦੋਂ ਕਿ ਕਾਂਗਰਸ ਕੋਲ 12 ਅਤੇ 'ਆਪ' ਕੋਲ ਚਾਰ ਹਨ। ਸਮਾਜਵਾਦੀ ਪਾਰਟੀ ਕੋਲ ਇੱਕ ਸੀਟ ਹੈ ਅਤੇ ਦੋ ਸੀਟਾਂ ’ਤੇ ਆਜ਼ਾਦ ਵਿਧਾਇਕ ਹਨ।