ਗੁਜਰਾਤ ATS ਵੱਲੋਂ ਅਲ-ਕਾਇਦਾ ਨਾਲ ਜੁੜੇ ਅਤਿਵਾਦੀ ਮਾਡਿਊਲ ਦੇ 4 ਮੈਂਬਰ ਕਾਬੂ
‘ਭਾਰਤੀ ਉਪ-ਮਹਾਂਦੀਪ ’ਚ ਅਲ-ਕਾਇਦਾ’ ਨਾਮੀ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਦਾ ਹੋਇਆ ਪਰਦਾਫਾਸ਼
Advertisement
ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (Gujarat Anti Terrorist Squad - ATS) ਨੇ ਪਾਬੰਦੀਸ਼ੁਦਾ ਅਤਿਵਾਦੀ ਤਨਜ਼ੀਮ ‘ਅਲ-ਕਾਇਦਾ ਇਨ ਦ ਇੰਡੀਅਨ ਸਬ-ਕੌਂਟੀਨੈਂਟ’ (Al-Qaeda in the Indian Subcontinent - AQIS - ਭਾਰਤੀ ਬਰ-ਏ-ਸਗ਼ੀਰ ’ਚ ਅਲ-ਕਾਇਦਾ) ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਅਤਿਵਾਦ ਵਿਰੋਧੀ ਏਜੰਸੀ ਨੇ ਇਸ ਸਬੰਧੀ ਇੱਕ ਬਿਆਨ ਵਿੱਚ ਕਿਹਾ, ‘‘ਗੁਜਰਾਤ ATS ਨੇ AQIS ਨਾਲ ਜੁੜੇ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਨਾਲ ਜੁੜੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।” ਏਟੀਐਸ ਤੋਂ ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Advertisement
ਇਸ ਤੋਂ ਪਹਿਲਾਂ 2023 ਵਿੱਚ ਚਾਰ ਬੰਗਲਾਦੇਸ਼ੀ ਨਾਗਰਿਕਾਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਇੱਕੋ ਅਤਿਵਾਦੀ ਸੰਗਠਨ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
Advertisement
×