GST collections hit record highਜੀਐਸਟੀ ਦੇ 2024-25 ਵਿੱਚ ਰਿਕਾਰਡ 22.08 ਲੱਖ ਕਰੋੜ ਰੁਪਏ ਜੁਟਾਏ
ਪਿਛਲੇ ਸਾਲ ਨਾਲੋਂ 9.4 ਫੀਸਦੀ ਵਾਧਾ
Advertisement
ਨਵੀਂ ਦਿੱਲੀ, 30 ਜੂਨ
ਭਾਰਤ ਦੀ ਵਸਤੂ ਅਤੇ ਸੇਵਾਵਾਂ ਟੈਕਸ (ਜੀਐਸਟੀ) ਪ੍ਰਣਾਲੀ ਨੇ 2024-25 ਵਿੱਚ 22.08 ਲੱਖ ਕਰੋੜ ਰੁਪਏ ਦਾ ਰਿਕਾਰਡ ਕੁਲੈਕਸ਼ਨ ਕੀਤਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 9.4 ਫੀਸਦੀ ਜ਼ਿਆਦਾ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਇੱਕ ਰਿਲੀਜ਼ ਅਨੁਸਾਰ ਔਸਤ ਮਾਸਿਕ ਜੀਐਸਟੀ ਕੁਲੈਕਸ਼ਨ 1.84 ਲੱਖ ਕਰੋੜ ਰੁਪਏ ਰਿਹਾ ਜੋ 2017 ਵਿੱਚ ਜੀਐਸਟੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਹੈ। GST ਪਿਛਲੇ ਸਾਲਾਂ ਵਿੱਚ ਲਗਾਤਾਰ ਵਧਿਆ ਹੈ ਜੋ 2020-21 ਵਿੱਚ 11.37 ਲੱਖ ਕਰੋੜ ਰੁਪਏ ਤੋਂ ਵੱਧ ਕੇ 2023-24 ਵਿੱਚ 20.18 ਲੱਖ ਕਰੋੜ ਹੋ ਗਿਆ ਹੈ ਜੋ ਮਜ਼ਬੂਤ ਆਰਥਿਕ ਗਤੀਵਿਧੀਆਂ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ 30 ਅਪਰੈਲ, 2025 ਤੱਕ 1.51 ਕਰੋੜ ਤੋਂ ਵੱਧ ਜੀਐਸਟੀ ਤਹਿਤ ਰਜਿਸਟਰਡ ਹੋ ਚੁੱਕੇ ਹਨ ਜੋ ਟੈਕਸ ਪ੍ਰਣਾਲੀ ਵਿੱਚ ਵੱਧ ਰਹੀ ਭਾਗੀਦਾਰੀ ਨੂੰ ਦਰਸਾਉਂਦਾ ਹੈ।
Advertisement
Advertisement
×