DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰ ਦਾ ਮਕਸਦ ਤਿੰਨੋਂ ਸੈਨਾਵਾਂ ਦੇ ਏਕੀਕਰਨ ਨੂੰ ਹੁਲਾਰਾ ਦੇਣਾ: ਰਾਜਨਾਥ

ਰੱਖਿਆ ਮੰਤਰੀ ਨੇ ਅਪਰੇਸ਼ਨ ਸਿੰਧੂਰ ਦੌਰਾਨ ਤਿੰਨੋਂ ਸੈਨਾਵਾਂ ਦੇ ਤਾਲਮੇਲ ਨੂੰ ਸ਼ਾਨਦਾਰ ਮਿਸਾਲ ਦੱਸਿਆ

  • fb
  • twitter
  • whatsapp
  • whatsapp
featured-img featured-img
ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤੀ ਹਵਾਈ ਸੈਨਾ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਪਰੇਸ਼ਨ ਸਿੰਧੂਰ ਦੌਰਾਨ ਤਿੰਨੋਂ ਸੈਨਾਵਾਂ ਦੇ ਤਾਲਮੇਲ ਨੂੰ ਫ਼ੈਸਲਾਕੁਨ ਨਤੀਜੇ ਦੇਣ ਵਾਲੀ ਮਿਸਾਲ ਕਰਾਰ ਦਿੰਦਿਆਂ ਅੱਜ ਕਿਹਾ ਕਿ ਇਸ ਨੂੰ ਭਵਿੱਖ ਦੀਆਂ ਸਾਰੀਆਂ ਫੌਜੀ ਕਾਰਵਾਈਆਂ ਲਈ ਪੈਮਾਨਾ ਬਣਾਉਣਾ ਚਾਹੀਦਾ ਹੈ।

ਭਾਰਤੀ ਹਵਾਈ ਸੈਨਾ ਵੱਲੋਂ ਕਰਵਾਏ ਸਮਾਗਮ ’ਚ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਭਾਰਤੀ ਹਵਾਈ ਸੈਨਾ ਦੀ ਏਕੀਕ੍ਰਿਤ ਹਵਾਈ ਕਮਾਨ ਤੇ ਕੰਟਰੋਲ ਪ੍ਰਣਾਲੀ ਨੇ ਥਲ ਸੈਨਾ ਦੀ ਆਕਾਸ਼ਤੀਰ ਹਵਾਈ ਰੱਖਿਆ ਪ੍ਰਣਾਲੀ ਤੇ ਭਾਰਤੀ ਜਲ ਸੈਨਾ ਦੀ ਤ੍ਰਿਗੁਣ ਨਾਲ ਮਿਲ ਕੇ ਕੰਮ ਕੀਤਾ ਅਤੇ ਇਹ ਭਾਰਤ ਤੇ ਪਾਕਿਸਤਾਨ ਵਿਚਾਲੇ 7 ਤੋਂ 10 ਮਈ ਤੱਕ ਚੱਲੇ ਸੰਘਰਸ਼ ਦੌਰਾਨ ਸਾਂਝੀ ਮੁਹਿੰਮ ਦੀ ਰੀੜ੍ਹ ਬਣਿਆ। ਤਿੰਨੋਂ ਸੈਨਾਵਾਂ ਵਿਚਾਲੇ ਤਾਲਮੇਲ ਦੇ ਮਹੱਤਵ ਨੂੰ ਉਭਾਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਇਕਜੁੱਟਤਾ ਦਾ ਰਾਹ ਸੰਵਾਦ, ਆਪਸੀ ਸਮਝ ਤੇ ਰਵਾਇਤਾਂ ਪ੍ਰਤੀ ਸਨਮਾਨ ’ਚੋਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਸੈਨਾਵਾਂ ਨੂੰ ਇਕ-ਦੂਜੇ ਦੀਆਂ ਚੁਣੌਤੀਆਂ ਦਾ ਸਨਮਾਨ ਕਰਦਿਆਂ ਮਿਲ ਕੇ ਨਵੀਆਂ ਪ੍ਰਣਾਲੀਆਂ ਬਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਤਿੰਨੋਂ ਸੈਨਾਵਾਂ ਦੇ ਏਕੀਕਰਨ ਨੂੰ ਹੋਰ ਹੁਲਾਰਾ ਦੇਣਾ ਹੈ ਅਤੇ ਇਹ ਨਾ ਸਿਰਫ਼ ਨੀਤੀਗਤ ਮਾਮਲਾ ਹੈ ਬਲਕਿ ਤੇਜ਼ੀ ਨਾਲ ਬਦਲਦੇ ਸੁਰੱਖਿਆ ਮਾਹੌਲ ’ਚ ਹੋਂਦ ਦਾ ਮਾਮਲਾ ਵੀ ਹੈ। ਉਨ੍ਹਾਂ ਕਿਹਾ, ‘ਅਪਰੇਸ਼ਨ ਸਿੰਧੂਰ ਦੌਰਾਨ ਤਿੰਨੋਂ ਸੈਨਾਵਾਂ ਦੇ ਤਾਲਮੇਲ ਨੇ ਇੱਕ ਏਕੀਕ੍ਰਿਤ ਤਸਵੀਰ ਪੇਸ਼ ਕੀਤੀ। ਇਸ ਨੇ ਕਮਾਂਡਰਾਂ ਨੂੰ ਸਮੇਂ ’ਤੇ ਫ਼ੈਸਲੇ ਲੈਣ, ਹਾਲਾਤ ਬਾਰੇ ਜਾਗਰੂਕਤਾ ਵਧਾਉਣ ਅਤੇ ਆਪਣੇ ਨੁਕਸਾਨ ਦੇ ਜੋਖਮ ਨੂੰ ਘਟਾਉਣ ਦੇ ਸਮਰੱਥ ਬਣਾਇਆ। ਇਹ ਫ਼ੈਸਲਾਕੁਨ ਨਤੀਜੇ ਦੇਣ ਵਾਲੀ ਇਕਜੁੱਟਤਾ ਦੀ ਸ਼ਾਨਦਾਰ ਮਿਸਾਲ ਹੈ ਅਤੇ ਇਹ ਕਾਮਯਾਬੀ ਭਵਿੱਖ ਦੀਆਂ ਸਾਰੀਆਂ ਮੁਹਿੰਮਾਂ ਲਈ ਇਕ ਪੈਮਾਨਾ ਬਣਨੀ ਚਾਹੀਦੀ ਹੈ।’

Advertisement

ਉਨ੍ਹਾਂ ਕਿਹਾ ਕਿ ਜੰਗ ਦੇ ਬਦਲਦੇ ਸਰੂਪ ਅਤੇ ਰਵਾਇਤੀ ਤੇ ਗ਼ੈਰ ਰਵਾਇਤੀ ਖਤਰਿਆਂ ਕਾਰਨ ਤਿੰਨੇ ਸੈਨਾਵਾਂ ਦੀ ਇਕਜੁੱਟਤਾ ਇੱਕ ਅਹਿਮ ਲੋੜ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਸਾਡੀਆਂ ਸੈਨਾਵਾਂ ਆਜ਼ਾਦ ਢੰਗ ਨਾਲ ਜਵਾਬੀ ਕਾਰਵਾਈ ਦੀ ਸਮਰੱਥਾ ਰੱਖਦੀਆਂ ਹਨ ਪਰ ਜ਼ਮੀਨ, ਸਮੁੰਦਰ, ਹਵਾ, ਪੁਲਾੜ ਤੇ ਸਾਈਬਰ ਸਪੇਸ ਦੀ ਆਪਸ ’ਚ ਜੁੜੀ ਪ੍ਰਕਿਰਤੀ ਜੰਗ ’ਚ ਜਿੱਤ ਦੀ ਸੱਚੀ ਗਾਰੰਟੀ ਬਣਾਉਂਦੀ ਹੈ। ਰੱਖਿਆ ਮੰਤਰੀ ਨੇ ਹਾਲ ਹੀ ਵਿੱਚ ਕੋਲਕਾਤਾ ’ਚ ਕਰਵਾਏ ਗਏ ਸਾਂਝੇ ਕਮਾਂਡਰ ਸੰਮੇਲਨ ਨੂੰ ਯਾਦ ਕੀਤਾ ਜਿੱਥੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕੀਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ ਸੀ।

Advertisement

Advertisement
×