ਹੰਗਾਮੇ ਕਾਰਨ ਬਿੱਲ ਪਾਸ ਕਰਨ ਲਈ ਮਜਬੂਰ ਹੋਵੇਗੀ ਸਰਕਾਰ: ਰਿਜਿਜੂ
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਸੰਸਦ ’ਚ ਵਿਰੋਧੀ ਪਾਰਟੀਆਂ ਦਾ ਪ੍ਰਦਰਸ਼ਨ ਜਾਰੀ ਰਹਿਣ ਕਾਰਨ ਸਰਕਾਰ ਆਪਣੇ ਬਿੱਲ ਪਾਸ ਕਰਾਉਣ ਲਈ ਮਜਬੂਰ ਹੋਵੇਗੀ। ਰਿਜਿਜੂ ਨੇ ਕਿਹਾ ਕਿ ਸਰਕਾਰ ਆਪਣੇ ਬਿੱਲਾਂ ’ਤੇ ਸੰਸਦ ’ਚ ਡੂੰਘੀ ਚਰਚਾ ਚਾਹੁੰਦੀ...
Advertisement
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਸੰਸਦ ’ਚ ਵਿਰੋਧੀ ਪਾਰਟੀਆਂ ਦਾ ਪ੍ਰਦਰਸ਼ਨ ਜਾਰੀ ਰਹਿਣ ਕਾਰਨ ਸਰਕਾਰ ਆਪਣੇ ਬਿੱਲ ਪਾਸ ਕਰਾਉਣ ਲਈ ਮਜਬੂਰ ਹੋਵੇਗੀ। ਰਿਜਿਜੂ ਨੇ ਕਿਹਾ ਕਿ ਸਰਕਾਰ ਆਪਣੇ ਬਿੱਲਾਂ ’ਤੇ ਸੰਸਦ ’ਚ ਡੂੰਘੀ ਚਰਚਾ ਚਾਹੁੰਦੀ ਹੈ ਪਰ ‘ਕੌਮੀ ਹਿੱਤ’ ਵਿੱਚ ਭਲਕੇ ਮੰਗਲਵਾਰ ਤੋਂ ਇਨ੍ਹਾਂ ਨੂੰ ਪਾਸ ਕਰਾਉਣ ਲਈ ਦਬਾਅ ਬਣਾਉਣ ’ਤੇ ਮਜਬੂਰ ਹੋਵੇਗੀ ਕਿਉਂਕਿ ਤਜਵੀਜ਼ ਕੀਤੇ ਬਿੱਲ ਸ਼ਾਸਨ ਲਈ ਅਹਿਮ ਹਨ। ਵਿਰੋਧੀ ਧਿਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਕੌਮੀ ਖੇਡ ਪ੍ਰਸ਼ਾਸਨ ਬਿੱਲ ਤੇ ਕੌਮੀ ਡੋਪਿੰਗ ਰੋਕੂ (ਸੋਧ) ਬਿੱਲ ’ਤੇ ਦੋ ਦਿਨ ਦੀ ਚਰਚਾ ਲਈ ਸਹਿਮਤ ਹੋਏ ਸਨ ਅਤੇ ਦੋਵਾਂ ਬਿੱਲਾਂ ’ਤੇ ਅੱਜ ਲੋਕ ਸਭਾ ’ਚ ਇੱਕੋ ਸਮੇਂ ਚਰਚਾ ਤੇ ਇਨ੍ਹਾਂ ਨੂੰ ਪਾਸ ਕਰਾਉਣ ਦਾ ਪ੍ਰੋਗਰਾਮ ਸੀ ਪਰ ਉਨ੍ਹਾਂ ਕਾਰਵਾਈ ’ਚ ਅੜਿੱਕਾ ਪਾਇਆ।
Advertisement
Advertisement
×