ਐੱਸਆਈਆਰ ’ਤੇ ਚਰਚਾ ਬਾਰੇ ਸਪੱਸ਼ਟ ਨਹੀਂ ਕਰ ਰਹੀ ਸਰਕਾਰ: ਕਾਂਗਰਸ
ਕਾਂਗਰਸ ਨੇ ਅੱਜ ਕਿਹਾ ਕਿ ਸਰਕਾਰ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ’ਤੇ ਸੰਸਦ ’ਚ ਚਰਚਾ ਕਰਾਉਣ ਬਾਰੇ ਸਪੱਸ਼ਟ ਨਹੀਂ ਕਰ ਰਹੀ ਅਤੇ ਤਕਨੀਕੀ ਕਾਰਨਾਂ ਦੀ ਆੜ ਹੇਠ ਚਰਚਾ ਤੋਂ ਬਚ ਰਹੀ ਹੈ। ਲੋਕ ਸਭਾ ’ਚ ਕਾਂਗਰਸ ਦੇ ਉਪ...
Advertisement
ਕਾਂਗਰਸ ਨੇ ਅੱਜ ਕਿਹਾ ਕਿ ਸਰਕਾਰ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ’ਤੇ ਸੰਸਦ ’ਚ ਚਰਚਾ ਕਰਾਉਣ ਬਾਰੇ ਸਪੱਸ਼ਟ ਨਹੀਂ ਕਰ ਰਹੀ ਅਤੇ ਤਕਨੀਕੀ ਕਾਰਨਾਂ ਦੀ ਆੜ ਹੇਠ ਚਰਚਾ ਤੋਂ ਬਚ ਰਹੀ ਹੈ। ਲੋਕ ਸਭਾ ’ਚ ਕਾਂਗਰਸ ਦੇ ਉਪ ਆਗੂ ਗੌਰਵ ਗੋਗੋਈ ਨੇ ਸਪੀਕਰ ਓਮ ਬਿਰਲਾ ਨਾਲ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਤੋਂ ਬਾਅਦ ਕਿਹਾ, ‘ਅਸੀਂ ਸਦਨ ’ਚ ਪਹਿਲਗਾਮ ਤੇ ਅਪਰੇਸ਼ਨ ਸਿੰਧੂਰ ਦਾ ਮੁੱਦਾ ਨਹੀਂ ਚੁੱਕਿਆ ਕਿਉਂਕਿ ਸਾਡੀ ਮੰਗ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦੌਰਾਨ ਸਦਨ ’ਚ ਮੌਜੂਦ ਰਹਿਣ ਪਰ ਉਹ ਵਿਦੇਸ਼ ’ਚ ਹਨ ਤੇ ਇਹ ਸੰਭਵ ਨਹੀਂ ਹੈ।’ ਉਨ੍ਹਾਂ ਕਿਹਾ, ‘ਅਸੀਂ ਮੰਗ ਕਰ ਰਹੇ ਸੀ ਕਿ ਬਿਹਾਰ ਐੱਸਆਈਆਰ ’ਤੇ ਸਦਨ ’ਚ ਚਰਚਾ ਹੋਵੇ ਪਰ ਸਰਕਾਰ ਇਹ ਸਪੱਸ਼ਟ ਨਹੀਂ ਕਰ ਰਹੀ ਕਿ ਇਸ ਮੁੱਦੇ ’ਤੇ ਸਦਨ ’ਚ ਚਰਚਾ ਹੋਵੇਗੀ ਜਾਂ ਨਹੀਂ।’
Advertisement
Advertisement
×