DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੀਨ ’ਚ ਫੈਕਟਰੀਆਂ ਬਣਾਉਣ ਤੇ ਭਾਰਤ ਵਿੱਚ ਕਰਮਚਾਰੀ ਰੱਖਣ ਦੇ ਦਿਨ ਗਏ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਟੈੱਕ ਕੰਪਨੀਆਂ ਨੂੰ ਦੇਸ਼ ਨੂੰ ਪਹਿਲ ਦੇਣ ’ਤੇ ਜ਼ੋਰ ਦਿੱਤਾ
  • fb
  • twitter
  • whatsapp
  • whatsapp
Advertisement

ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਟੈੱਕ ਕੰਪਨੀਆਂ ਵੱਲੋਂ ਚੀਨ ਵਿੱਚ ਫੈਕਟਰੀਆਂ ਬਣਾਉਣ ਅਤੇ ਭਾਰਤ ਵਿੱਚ ਕਰਮਚਾਰੀ ਰੱਖਣ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੁਣ ਉਹ ਦਿਨ ਖਤਮ ਹੋ ਗਏ ਹਨ। ਟਰੰਪ ਨੇ ਬੁੱਧਵਾਰ ਨੂੰ ਏਆਈ ਸੰਮੇਲਨ ਵਿੱਚ ਇਹ ਟਿੱਪਣੀਆਂ ਕੀਤੀਆਂ ਜਿੱਥੇ ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ ਤਿੰਨ ਕਾਰਜਕਾਰੀ ਹੁਕਮਾਂ ’ਤੇ ਹਸਤਾਖਰ ਕੀਤੇ।

ਉਨ੍ਹਾਂ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਅਮਰੀਕਾ ਦੇ ਤਕਨੀਕੀ ਉਦਯੋਗ ਦੇ ਬਹੁਤ ਸਾਰੇ ਹਿੱਸੇ ਨੇ ਇੱਕ ਮੁਢਲਾ ਵਿਸ਼ਵੀਕਰਨ ਅਪਣਾਇਆ, ਜਿਸ ਨੇ ਲੱਖਾਂ ਅਮਰੀਕੀਆਂ ਨੂੰ ਬੇਭਰੋਸਗੀ ਅਤੇ ਧੋਖਾ ਦਿੱਤਾ ਮਹਿਸੂਸ ਕਰਵਾਇਆ।

Advertisement

ਅਮਰੀਕੀ ਰਾਸ਼ਟਰਪਤੀ ਨੂੰ ਕਿਹਾ, “ਸਾਡੀਆਂ ਕਈ ਵੱਡੀਆਂ ਤਕਨੀਕੀ ਕੰਪਨੀਆਂ ਨੇ ਚੀਨ ਵਿੱਚ ਆਪਣੀਆਂ ਫੈਕਟਰੀਆਂ ਬਣਾ ਕੇ, ਭਾਰਤ ਵਿੱਚ ਕਰਮਚਾਰੀ ਰੱਖ ਕੇ ਅਤੇ ਆਇਰਲੈਂਡ ਵਿੱਚ ਲਾਭ ਘਟਾ ਕੇ ਅਮਰੀਕੀ ਆਜ਼ਾਦੀ ਦਾ ਲਾਭ ਚੁੱਕਿਆ ਹੈ। ਇਸ ਦੇ ਨਾਲ ਹੀ ਆਪਣੇ ਹੀ ਦੇਸ਼ ਵਿੱਚ ਆਪਣੇ ਨਾਗਰਿਕਾਂ ਨੂੰ ਖਾਰਜ ਕਰਨਾ ਅਤੇ ਸੈਂਸਰਸ਼ਿੱਪ ਲਾਉਣ ਦਾ ਕੰਮ ਕੀਤਾ ਹੈ। ਰਾਸ਼ਟਰਪਤੀ ਟਰੰਪ ਦੇ ਅਧੀਨ ਉਹ ਦਿਨ ਖਤਮ ਹੋ ਗਏ ਹਨ।’’

ਟਰੰਪ ਨੇ ਕਿਹਾ, “ਏਆਈ ਦੌੜ ਜਿੱਤਣ ਲਈ ਸਿਲੀਕਾਨ ਵੈਲੀ ਵਿੱਚ ਅਤੇ ਸਿਲੀਕਾਨ ਵੈਲੀ ਤੋਂ ਬਹੁਤ ਅੱਗੇ ਦੇਸ਼ ਭਗਤੀ ਅਤੇ ਕੌਮੀ ਵਫ਼ਾਦਾਰੀ ਦੀ ਇੱਕ ਨਵੀਂ ਭਾਵਨਾ ਦੀ ਲੋੜ ਹੋਵੇਗੀ।” ਉਨ੍ਹਾਂ ਅੱਗੇ ਕਿਹਾ, “ਅਮਰੀਕੀ ਤਕਨਾਲੋਜੀ ਕੰਪਨੀਆਂ ਨੂੰ ਅਮਰੀਕਾ ਲਈ ਪੂਰੀ ਤਰ੍ਹਾਂ ਸਮਰਪਿਤ ਹੋਣ ਦੀ ਲੋੜ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਮਰੀਕਾ ਨੂੰ ਪਹਿਲ ਦਿਓ। ਤੁਹਾਨੂੰ ਅਜਿਹਾ ਕਰਨਾ ਪਵੇਗਾ। ਇਹ ਸਭ ਕੁਝ ਹੈ ਜੋ ਅਸੀਂ ਮੰਗਦੇ ਹਾਂ।”

ਟਰੰਪ ਨੇ ਏਆਈ ਨਾਲ ਸਬੰਧਤ ਤਿੰਨ ਕਾਰਜਕਾਰੀ ਆਦੇਸ਼ਾਂ ’ਤੇ ਹਸਤਾਖਰ ਕੀਤੇ, ਜਿਸ ਵਿੱਚ ਇੱਕ ਵ੍ਹਾਈਟ ਹਾਊਸ ਕਾਰਜ ਯੋਜਨਾ ਵੀ ਸ਼ਾਮਲ ਹੈ।

Advertisement
×