ਗੋਲਡ ਲੋਨ ਬਾਜ਼ਾਰ 15 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ: ਇਕਰਾ
ਰੇਟਿੰਗ ਏਜੰਸੀ ਇਕਰਾ ਨੇ ਕਿਹਾ ਹੈ ਕਿ ਗੋਲਡ ਲੋਨ (ਸੋਨੇ ਬਦਲੇ ਕਰਜ਼ਾ) ਬਾਜ਼ਾਰ ਮਾਰਚ 2026 ਤੱਕ 15 ਲੱਖ ਕਰੋੜ ਰੁਪਏ ਦੇ ਅੰਕੜੇ ਤੱਕ ਪਹੁੰਚ ਸਕਦਾ ਹੈ। ਪਿਛਲੇ ਅਨੁਮਾਨ ਅਨੁਸਾਰ ਇਸ ਪੱਧਰ ’ਤੇ ਮਾਰਚ 2027 ਤੱਕ ਪਹੁੰਚਣ ਦੀ ਸੰਭਾਵਨਾ ਜ਼ਾਹਿਰ ਕੀਤੀ...
Advertisement
ਰੇਟਿੰਗ ਏਜੰਸੀ ਇਕਰਾ ਨੇ ਕਿਹਾ ਹੈ ਕਿ ਗੋਲਡ ਲੋਨ (ਸੋਨੇ ਬਦਲੇ ਕਰਜ਼ਾ) ਬਾਜ਼ਾਰ ਮਾਰਚ 2026 ਤੱਕ 15 ਲੱਖ ਕਰੋੜ ਰੁਪਏ ਦੇ ਅੰਕੜੇ ਤੱਕ ਪਹੁੰਚ ਸਕਦਾ ਹੈ। ਪਿਛਲੇ ਅਨੁਮਾਨ ਅਨੁਸਾਰ ਇਸ ਪੱਧਰ ’ਤੇ ਮਾਰਚ 2027 ਤੱਕ ਪਹੁੰਚਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ। ਇਕਰਾ ਨੇ ਕਿਹਾ ਕਿ ਬੈਂਕ ਆਪਣੀ ਅਗਾਊਂ ਸਥਿਤੀ ਕਾਫੀ ਮਜ਼ਬੂਤ ਕਰ ਰਹੇ ਹਨ ਤੇ ਐੱਨ ਬੀ ਐੱਫ ਸੀ ਮੁਕਾਬਲੇ ਤੇਜ਼ੀ ਨਾਲ ਵਧ ਰਹੇ ਹਨ। ਰੇਟਿੰਗ ਏਜੰਸੀ ਨੇ ਸਤੰਬਰ 2024 ’ਚ ਅਨੁਮਾਨ ਜ਼ਾਹਿਰ ਕੀਤਾ ਸੀ ਕਿ ਵਿੱਤੀ ਸਾਲ 2026-27 ਤੱਕ ਬਾਜ਼ਾਰ ਦਾ ਆਕਾਰ ਤੇਜ਼ੀ ਨਾਲ ਵਧ ਕੇ 18 ਲੱਖ ਕਰੋੜ ਰੁਪਏ ਹੋ ਜਾਵੇਗਾ। ਇਸ ਸੰਭਾਵਨਾ ’ਚ ਇਹ ਸੋਧ ਮੁੱਖ ਤੌਰ ’ਤੇ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਕਾਰਨ ਹੋਈ ਹੈ ਜੋ ਨਵੀਂ ਉੱਚਾਈ ’ਤੇ ਪਹੁੰਚ ਗਿਆ ਹੈ।
Advertisement
Advertisement
×