ਸੋਨੇ ਦਾ ਨਵਾਂ ਰਿਕਾਰਡ; ਸ਼ੇਅਰ ਬਾਜ਼ਾਰ ਨੂੰ ਗੋਤਾ
ਸੋਨੇ ਦੀ ਕੀਮਤ ਅੱਜ 800 ਰੁਪਏ ਦੇ ਵਾਧੇ ਨਾਲ 1,03,420 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਪਿਛਲੇ ਪੰਜ ਕਾਰੋਬਾਰੀ ਸੈਸ਼ਨਾਂ ’ਚ ਸੋਨੇ ਦੀਆਂ ਕੀਮਤਾਂ 5800 ਰੁਪਏ ਪ੍ਰਤੀ 10 ਗ੍ਰਾਮ ਵਧੀਆਂ ਹਨ। ਇਸੇ ਦੌਰਾਨ ਚਾਂਦੀ...
Advertisement
ਸੋਨੇ ਦੀ ਕੀਮਤ ਅੱਜ 800 ਰੁਪਏ ਦੇ ਵਾਧੇ ਨਾਲ 1,03,420 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਪਿਛਲੇ ਪੰਜ ਕਾਰੋਬਾਰੀ ਸੈਸ਼ਨਾਂ ’ਚ ਸੋਨੇ ਦੀਆਂ ਕੀਮਤਾਂ 5800 ਰੁਪਏ ਪ੍ਰਤੀ 10 ਗ੍ਰਾਮ ਵਧੀਆਂ ਹਨ। ਇਸੇ ਦੌਰਾਨ ਚਾਂਦੀ ਦੀ ਕੀਮਤ 1000 ਰੁਪਏ ਵਧ ਕੇ 1,15000 ਰੁਪਏ ਪ੍ਰਤੀ ਕਿਲੋ ਹੋ ਗਈ। ਉਧਰ ਵਿਦੇਸ਼ੀ ਫੰਡਾਂ ਦੀ ਨਿਕਾਸੀ ਤੇ ਅਮਰੀਕਾ ਵੱਲੋਂ ਲਾਏ 50 ਫੀਸਦ ਟੈਰਿਫ਼ ਕਾਰਨ ਅੱਜ ਸੈਂਸੈਕਸ 765 ਅੰਕ ਡਿੱਗ ਗਿਆ। ਤੀਹ ਸ਼ੇਅਰਾਂ ਉੱਤੇ ਆਧਾਰਿਤ ਬੀਐੱਸਈ ਸੈਂਸੈਕਸ 765.47 ਅੰਕ ਟੁੱਟ ਕੇ 79,857.79 ਅੰਕ ’ਤੇ ਬੰਦ ਹੋਇਆ। ਐੱਨਐੱਸਈ ਦਾ ਨਿਫਟੀ ਵੀ 232.85 ਅੰਕ ਡਿੱਗ ਕੇ 24,363.30 ’ਤੇ ਬੰਦ ਹੋਇਆ।
Advertisement
Advertisement
×