ਗੋਆ ਨਾਈਟ ਕਲੱਬ ਕੇਸ: ਅੱਗ ਲੱਗਣ ਦੇ ਇਕ ਘੰਟੇ ਅੰਦਰ ਲੂਥਰਾ ਭਰਾਵਾਂ ਨੇ ਫੁਕੇਟ ਲਈ ਟਿਕਟਾਂ ਬੁੱਕ ਕੀਤੀਆਂ
ਗੋਆ ਨਾਈਟ ਕਲੱਬ ਜਿੱਥੇ ਭਿਆਨਕ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ, ਦੇ ਮਾਲਕ ਤੇ ਕੇਸ ਦੇ ਮੁੱਖ ਮੁਲਜ਼ਮ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਨੇ ਕਲੱਬ ਵਿਚ ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਮਿਲਣ ਦੇ ਇੱਕ ਘੰਟੇ...
ਗੋਆ ਨਾਈਟ ਕਲੱਬ ਜਿੱਥੇ ਭਿਆਨਕ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ, ਦੇ ਮਾਲਕ ਤੇ ਕੇਸ ਦੇ ਮੁੱਖ ਮੁਲਜ਼ਮ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਨੇ ਕਲੱਬ ਵਿਚ ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਮਿਲਣ ਦੇ ਇੱਕ ਘੰਟੇ ਅੰਦਰ ਥਾਈਲੈਂਡ ਲਈ ਟਿਕਟਾਂ ਬੁੱਕ ਕਰ ਲਈਆਂ ਸਨ।
ਕੇਸ ਦੀ ਜਾਂਚ ਨਾਲ ਜੁੜੇ ਗੋਆ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਲੂਥਰਾ ਭਰਾਵਾਂ ਨੇ 7 ਦਸੰਬਰ ਨੂੰ ਵੱਡੇ ਤੜਕੇ 1.17 ਵਜੇ ਦੇ ਕਰੀਬ ਯਾਤਰਾ ਪੋਰਟਲ ਰਾਹੀਂ ਥਾਈਲੈਂਡ ਦੇ ਫੁਕੇਟ ਲਈ ਆਪਣੀਆਂ ਟਿਕਟਾਂ ਬੁੱਕ ਕੀਤੀਆਂ ਸਨ। ਉਦੋਂ ਪੁਲੀਸ ਅਤੇ ਪ੍ਰਸ਼ਾਸਨ ਉੱਤਰੀ ਗੋਆ ਦੇ ਅਰਪੋਰਾ ਵਿਚ ਨਾਈਟ ਕਲੱਬ 'ਬਿਰਚ ਬਾਏ ਰੋਮੀਓ ਲੇਨ' ਵਿੱਚ ਲੱਗੀ ਅੱਗ ਨਾਲ ਜੂਝਦਿਆਂ ਆਪਣੇ ਸਟਾਫ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਲੂਥਰਾ ਭਰਾਵਾਂ ਨੂੰ ਬੁੱਧਵਾਰ ਨੂੰ ਅੰਤਰਿਮ ਰਾਹਤ ਨਹੀਂ ਮਿਲੀ ਕਿਉਂਕਿ ਦਿੱਲੀ ਦੀ ਇੱਕ ਅਦਾਲਤ ਨੇ ਅਗਾਊਂ ਜ਼ਮਾਨਤ ਨਾਲ ਸਬੰਧਤ ਉਨ੍ਹਾਂ ਦੀ ਪਟੀਸ਼ਨ ’ਤੇ ਸੁਣਵਾਈ ਵੀਰਵਾਰ ਲਈ ਮੁਲਤਵੀ ਕਰ ਦਿੱਤੀ। ਦੋਵੇਂ ਐਤਵਾਰ ਤੜਕੇ ਫੁਕੇਟ ਲਈ ਇੰਡੀਗੋ ਦੇ ਇੱਕ ਜਹਾਜ਼ ਵਿੱਚ ਰਵਾਨਾ ਹੋ ਗਏ। ਗੋਆ ਪੁਲੀਸ ਵੱਲੋਂ ਹੁਣ ਤੱਕ ਇਸ ਮਾਮਲੇ ਵਿਚ ਕਲੱਬ ਦੇ ਪੰਜ ਮੈਨੇਜਰਾਂ ਅਤੇ ਸਟਾਫ ਮੈਂਬਰਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

