DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

'ਗੋ ਬੈਕ ਟੂ ਇੰਡੀਆ': ਆਇਰਲੈਂਡ 'ਚ ਭਾਰਤੀ ਔਰਤ ’ਤੇ ਨਸਲੀ ਹਮਲਾ; ਵੀਡੀਓ ਵਾਇਰਲ

  ਡਬਲਿਨ ਵਿੱਚ ਇੱਕ ਭਾਰਤੀ ਨਾਗਰਿਕ ਮਹਿਲਾ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਏ ਆਈ ਹੈ। ਜ਼ਿਕਰਯੋਗ ਹੈ ਕਿ ਸਵਾਤੀ ਵਰਮਾ ਨੂੰ 8 ਅਕਤੂਬਰ 2025 ਦੀ ਸ਼ਾਮ ਨੂੰ ਇੱਕ ਪ੍ਰੇਸ਼ਾਨ ਕਰਨ ਵਾਲੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ...

  • fb
  • twitter
  • whatsapp
  • whatsapp
featured-img featured-img
ਸਕਰੀਨਸ਼ਾਟ ਵਾਇਰਲ ਵੀਡੀਓ
Advertisement

ਡਬਲਿਨ ਵਿੱਚ ਇੱਕ ਭਾਰਤੀ ਨਾਗਰਿਕ ਮਹਿਲਾ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਏ ਆਈ ਹੈ। ਜ਼ਿਕਰਯੋਗ ਹੈ ਕਿ ਸਵਾਤੀ ਵਰਮਾ ਨੂੰ 8 ਅਕਤੂਬਰ 2025 ਦੀ ਸ਼ਾਮ ਨੂੰ ਇੱਕ ਪ੍ਰੇਸ਼ਾਨ ਕਰਨ ਵਾਲੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਪਣੇ ਘਰ ਜਾ ਰਹੀ ਸੀ। ਇੱਕ ਅਣਜਾਣ ਮਹਿਲਾ ਨੇ ਆਇਰਲੈਂਡ ਵਿੱਚ ਉਸ ਨੂੰ ਰੋਕਿਆ ਅਤੇ ਮੌਜੂਦਗੀ ਬਾਰੇ ਨਫ਼ਰਤ ਭਰੇ ਸਵਾਲ ਕੀਤੇ।

ਡਬਲਿਨ ਵਿੱਚ ਭਾਰਤੀ ਨਾਗਰਿਕ ਸਵਾਤੀ ਵਰਮਾ ਨਾਲ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਆਪਣੇ ਜਿੰਮ ਤੋਂ ਘਰ ਜਾ ਰਹੀ ਸੀ। ਇਸ ਘਟਨਾ  ਨੇ ਆਇਰਲੈਂਡ ਵਿੱਚ ਨਸਲਵਾਦ ਸਬੰਧਤ ਮੁੱਦੇ ਅਤੇ ਪਰਵਾਸੀਆਂ ਦੇ ਅਨੁਭਵ ਬਾਰੇ ਕੌਮੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਸਵਾਤੀ ਵਰਮਾ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।

Advertisement

ਵਰਮਾ ਨੂੰ ਰੋਕਣ ਵਾਲੀ ਮਹਿਲਾ ਨੇ ਡਬਲਿਨ ਸਿਟੀ ਯੂਨੀਵਰਸਿਟੀ (DCU) ਦਾ ਬੈਜ ਪਾਇਆ ਹੋਇਆ ਸੀ। ਵਰਮਾ ਨੇ ਸੋਚਿਆ ਕਿ ਔਰਤ ਕੁੱਝ ਪੁੱਛਣਾ ਚਾਹੁੰਦੀ ਹੈ, ਪਰ ਇਸ ਦੀ ਬਜਾਏ ਉਸ ਨੂੰ ਨਸਲੀ ਭੇਦਭਾਵ ਨਾਲ ਭਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

Advertisement

ਔਰਤ ਨੇ ਹਮਲਾਵਰ ਸੁਰ ਵਿੱਚ ਪੁੱਛਿਆ, ‘‘ਤੁਸੀਂ ਆਇਰਲੈਂਡ ਕਿਉਂ ਆਏ ਹੋ? ਤੁਸੀਂ ਇੱਥੇ ਕੀ ਕਰ ਰਹੇ ਹੋ? ਤੁਸੀਂ ਵਾਪਸ ਭਾਰਤ ਕਿਉਂ ਨਹੀਂ ਚਲੇ ਜਾਂਦੇ?’’

ਵਰਮਾ, ਜੋ ਕਿ ਹੈਰਾਨ ਅਤੇ ਡਰੀ ਹੋਈ ਸੀ, ਨੇ ਸ਼ਾਂਤ ਰਹਿਣ ਦੀ ਕੋਸ਼ਿਸ਼ ਕੀਤੀ। ਉਸਨੇ ਬਾਅਦ ਵਿੱਚ ਇੰਸਟਾਗ੍ਰਾਮ 'ਤੇ ਦੱਸਿਆ, ‘‘ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਉਸ ਥਾਂ ’ਤੇ ਆਪਣੀ ਮੌਜੂਦਗੀ ਨੂੰ ਸਹੀ ਠਹਿਰਾਉਣਾ ਪਵੇਗਾ ਜਿੱਥੇ ਮੈਂ ਹਰ ਰੋਜ਼ ਜਾਂਦੀ ਹਾਂ।’’

 

View this post on Instagram

 

A post shared by Swati Verma (@swatayva)

ਐਨਾ ਹੀ ਨਹੀਂ ਵਰਮਾ ਨੂੰ ਔਰਤ ਨੇ ਹੋ ਕਈ ਸਵਾਲ ਕੀਤੇ। ਔਰਤ ਨੇ ਪੁੱਛਿਆ, "ਕੀ ਤੁਹਾਡੇ ਕੋਲ ਵਰਕ ਵੀਜ਼ਾ ਹੈ?" ਵਰਮਾ ਨੇ ਜਵਾਬ ਦਿੱਤਾ, "ਹਾਂ, ਮੈਂ ਇੱਥੇ ਮੁਫ਼ਤ ਵਿੱਚ ਨਹੀਂ ਹਾਂ। ਮੈਂ ਆਪਣਾ ਟੈਕਸ ਅਦਾ ਕਰਦੀ ਹਾਂ ਅਤੇ ਅਰਥਵਿਵਸਥਾ ਵਿੱਚ ਯੋਗਦਾਨ ਪਾਉਂਦੀ ਹਾਂ।" ਔਰਤ ਨੇ ਜਵਾਬੀ ਹਮਲਾ ਕਰਦੇ ਹੋਏ ਕਿਹਾ, ‘‘ਇਹ ਤੁਹਾਡੀ ਸਭ ਤੋਂ ਵੱਡੀ ਗਲਤੀ ਹੈ… ਵਾਪਸ ਭਾਰਤ ਚਲੇ ਜਾਓ।’’

ਵਰਮਾ ਨੇ ਆਪਣੇ ਫੋਨ 'ਤੇ ਇਸ ਗੱਲਬਾਤ ਦਾ ਕੁਝ ਹਿੱਸਾ ਰਿਕਾਰਡ ਕਰ ਲਿਆ। ਫੁਟੇਜ ਵਿੱਚ ਔਰਤ ਕਹਿੰਦੀ ਹੈ, "ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਕਰ ਰਹੇ ਹੋ? ਤੁਸੀਂ ਆਇਰਲੈਂਡ ਆ ਰਹੇ ਹੋ, ਇੱਥੇ ਰਹਿਣ ਲਈ ਜ਼ਮੀਨ ਮਾਲਕਾਂ ਨੂੰ ਪੈਸੇ ਦੇ ਰਹੇ ਹੋ।"

ਵਰਮਾ ਨੇ ਸ਼ਾਂਤ ਹੋ ਕੇ ਜਵਾਬ ਦਿੱਤਾ, "ਅਤੇ ਮੈਨੂੰ ਇਸ ਦੀ ਬਜਾਏ ਕੀ ਕਰਨਾ ਚਾਹੀਦਾ ਹੈ – ਸਿਰਫ਼ ਸੜਕ 'ਤੇ, ਇੱਕ ਤੰਬੂ ਵਿੱਚ ਰਹਿਣਾ ਚਾਹੀਦਾ ਹੈ?" ਔਰਤ ਨੇ ਹਮਲਾਵਰ ਤਰੀਕੇ ਨਾਲ ਜਾਰੀ ਰੱਖਿਆ, "ਤੁਸੀਂ ਉਨ੍ਹਾਂ ਨੂੰ ਸ਼ਕਤੀ ਦੇ ਰਹੇ ਹੋ, ਪਰ ਮੈਂ ਪਾਵਰ ਵਿੱਚ ਹਾਂ, ਅਤੇ ਮੈਂ ਹੋਂਦ ਹਾਂ।"

ਵਰਮਾ ਨੇ ਦੱਸਿਆ ਕਿ ਹਮਲਾਵਰ ਨੇੜੇ ਆ ਗਈ ਅਤੇ ਉਸ ਨੂੰ ਛੂਹਿਆ ਵੀ ਸੀ। ਵਰਮਾ ਨੇ ਲਿਖਿਆ, "ਮੈਨੂੰ ਅਹਿਸਾਸ ਹੋਇਆ ਕਿ ਉਹ ਇਹ ਦੂਜਿਆਂ ਨਾਲ ਵੀ ਕਰ ਰਹੀ ਹੈ, ਸੜਕ 'ਤੇ ਬੇਤਰਤੀਬੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।"

ਇਹ ਵੀਡੀਓ ਉਦੋਂ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ, ਜਿਸ ਨਾਲ ਵੱਡੇ ਪੱਧਰ ’ਤੇ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਟਿੱਪਣੀਕਾਰਾਂ ਨੇ ਵਰਮਾ ਦੀ ਸ਼ਾਂਤ ਰਹਿਣ ਲਈ ਪ੍ਰਸ਼ੰਸਾ ਕੀਤੀ।

Advertisement
×