Ghosh get bail ਕੋਲਕਾਤਾ ਮਾਮਲਾ: ਆਰੀਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਘੋਸ਼ ਨੂੰ ਜ਼ਮਾਨਤ ਮਿਲੀ
ਵਿੱਤੀ ਬੇਨਿਯਮੀਆਂ ਦੇ ਇਕ ਹੋਰ ਮਾਮਲੇ ਵਿੱਚ ਨਿਆਂਇਕ ਹਿਰਾਸਤ ’ਚ ਹੋਣ ਕਾਰਨ ਅਜੇ ਸਲਾਖਾਂ ਪਿੱਛੇ ਹੀ ਰਹੇਗਾ ਘੋਸ਼
Advertisement
ਕੋਲਕਾਤਾ, 13 ਦਸੰਬਰ
ਇੱਥੋਂ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਕ ਮਹਿਲਾ ਟਰੇਨੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਹੋਣ ਦੇ ਮਾਮਲੇ ’ਚ ਸਿਆਲਦਾਹ ਅਦਾਲਤ ਨੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਤਾਲਾ ਪੁਲੀਸ ਸਟੇਸ਼ਨ ਦੇ ਸਾਬਕਾ ਅਧਿਕਾਰੀ ਅਭੀਜੀਤ ਮੰਡਲ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ।
Advertisement
ਦੋਵੇਂ ਮੁਲਜ਼ਮਾਂ ਖ਼ਿਲਾਫ਼ 90 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਖ਼ਲ ਨਾ ਕਰਨ ’ਤੇ ਸਿਆਲਦਾਹ ਅਦਾਲਤ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਨੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ। ਘੋਸ਼ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਵਿੱਤੀ ਬੇਨਿਯਮੀਆਂ ਦੇ ਇਕ ਹੋਰ ਮਾਮਲੇ ਵਿੱਚ ਵੀ ਜੁਡੀਸ਼ਲ ਰਿਮਾਂਡ ’ਤੇ ਚੱਲ ਰਿਹਾ ਹੈ ਜਿਸ ਕਾਰਨ ਅਜੇ ਉਹ ਸਲਾਖਾਂ ਪਿੱਛੇ ਹੀ ਰਹੇਗਾ। -ਪੀਟੀਆਈ
Advertisement
×