GDP growth declines: ਚੌਥੀ ਤਿਮਾਹੀ ’ਚ GDP ਵਿਕਾਸ 7.4 ਫ਼ੀਸਦ ਰਹਿਣ ਕਾਰਨ ਦੇਸ਼ ਦੀ ਸਾਲਾਨਾ ਵਿਕਾਸ ਦਰ ਡਿੱਗੀ
ਨਵੀਂ ਦਿੱਲੀ, 30 ਮਈ
ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਬੀਤੇ ਮਾਰਚ ਮਹੀਨੇ ਖ਼ਤਮ ਹੋਈ ਬੀਤੇ ਮਾਲੀ ਸਾਲ 2024-25 ਦੀ ਆਖ਼ਰੀ ਤੇ ਚੌਥੀ ਤਿਮਾਹੀ ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ ਘਟ ਕੇ 7.4 ਫ਼ੀਸਦੀ ਉਤੇ ਆ ਗਈ, ਜਿਸ ਨਾਲ ਸਾਲ 2024-25 ਦੌਰਾਨ ਸਾਲਾਨਾ ਵਿਕਾਸ ਦਰ ਵੀ ਘਟ ਕੇ 6.5 ਫ਼ੀਸਦੀ ਹੋ ਗਈ।
ਜਨਵਰੀ-ਮਾਰਚ ਦੀ ਤਿਮਾਹੀ ਦੀ ਇਹ ਵਿਕਾਸ ਦਰ (7.4%) ਇਸ ਤੋਂ ਪਿਛਲੀ ਅਕਤੂਬਰ-ਦਸੰਬਰ ਦੀ ਤੀਜੀ ਤਿਮਾਹੀ ਦੀ ਵਿਕਾਸ ਦਰ 8.4 ਫ਼ੀਸਦੀ ਨਾਲੋਂ ਘੱਟ ਸੀ।
ਕੌਮੀ ਅੰਕੜਾ ਦਫ਼ਤਰ (National Statistics Office - NSO) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਾਲ 2023-24 ਵਿੱਚ 9.2 ਫ਼ੀਸਦੀ ਦੀ ਵਿਕਾਸ ਦਰ ਦੇ ਮੁਕਾਬਲੇ ਮਾਲੀ ਸਾਲ 2024-25 ਵਿੱਚ ਅਰਥਵਿਵਸਥਾ ਮਹਿਜ਼ 6.5 ਫ਼ੀਸਦੀ ਦਰ ਨਾਲ ਹੀ ਵਧੀ।
ਰਾਸ਼ਟਰੀ ਖਾਤਿਆਂ ਦੇ ਆਪਣੇ ਦੂਜੇ ਪੇਸ਼ਗੀ ਅਨੁਮਾਨ ਵਿੱਚ ਐਨਐਸਓ ਨੇ 2024-25 ਲਈ ਦੇਸ਼ ਦੀ ਵਿਕਾਸ ਦਰ 6.5 ਫ਼ੀਸਦੀ ਰਹਿਣ ਦਾ ਅਨੁਮਾਨ ਹੀ ਲਗਾਇਆ ਸੀ।
ਚੀਨ ਨੇ 2025 ਦੇ ਪਹਿਲੇ ਤਿੰਨ ਮਹੀਨਿਆਂ (ਜਨਵਰੀ-ਮਾਰਚ 2025) ਵਿੱਚ 5.4 ਫ਼ੀਸਦੀ ਦੀ ਆਰਥਿਕ ਵਿਕਾਸ ਦਰ ਦਰਜ ਕੀਤੀ ਹੈ। -ਪੀਟੀਆਈ