ਗੌਤਮ ਅਡਾਨੀ ਵੱਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਨਾਲ ਮੁਲਾਕਾਤ
ਮੁੰਬਈ, 10 ਦਸੰਬਰ ਕਾਰੋਬਾਰੀ ਗੌਤਮ ਅਡਾਨੀ ਨੇ ਅੱਜ ਇੱਥੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਫੜਨਵੀਸ ਦੇ ਦੱਖਣੀ ਮੁੰਬਈ ਸਥਿਤ ‘ਸਾਗਰ’ ਬੰਗਲੇ ਵਿੱਚ ਹੋਈ। ਸੂਤਰ ਨੇ ਦੱਸਿਆ, ‘‘ਅਡਾਨੀ ਵੱਲੋਂ ਇਹ ਸ਼ਿਸ਼ਟਾਚਾਰੀ ਮੁਲਾਕਾਤ ਸੀ। ਉਹ ਫੜਨਵੀਸ...
Advertisement
ਮੁੰਬਈ, 10 ਦਸੰਬਰ
ਕਾਰੋਬਾਰੀ ਗੌਤਮ ਅਡਾਨੀ ਨੇ ਅੱਜ ਇੱਥੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਫੜਨਵੀਸ ਦੇ ਦੱਖਣੀ ਮੁੰਬਈ ਸਥਿਤ ‘ਸਾਗਰ’ ਬੰਗਲੇ ਵਿੱਚ ਹੋਈ। ਸੂਤਰ ਨੇ ਦੱਸਿਆ, ‘‘ਅਡਾਨੀ ਵੱਲੋਂ ਇਹ ਸ਼ਿਸ਼ਟਾਚਾਰੀ ਮੁਲਾਕਾਤ ਸੀ। ਉਹ ਫੜਨਵੀਸ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ, ਇਸ ਵਾਸਤੇ ਅੱਜ ਉਨ੍ਹਾਂ ਨੂੰ ਮਿਲਣ ਲਈ ਪੁੱਜੇ।’’ ਫੜਨਵੀਸ (54) ਨੇ 5 ਦਸੰਬਰ ਨੂੰ ਦੱਖਣੀ ਮੁੰਬਈ ਦੇ ਵਿਸ਼ਾਲ ਆਜ਼ਾਦ ਮੈਦਾਨ ਵਿੱਚ ਹੋਏ ਇਕ ਵੱਡੇ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਈ ਕੇਂਦਰੀ ਮੰਤਰੀਆਂ ਅਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਮਹਾਯੁਤੀ ਗੱਠਜੋੜ ਦੇ ਹਜ਼ਾਰਾਂ ਸਮਰਥਕਾਂ ਦੀ ਮੌਜੂਦਗੀ ਵਿੱਚ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਸਮਾਰੋਹ ਵਿੱਚ ਅਦਾਕਾਰ ਸ਼ਾਹਰੁਖ ਖਾਨ, ਸਲਮਾਨ ਖਾਨ, ਰਣਬੀਰ ਕਪੂਰ ਤੇ ਮਾਧੁਰੀ ਦੀਕਸ਼ਿਤ, ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਵੀ ਸ਼ਾਮਲ ਹੋਏ ਸਨ। -ਪੀਟੀਆਈ
Advertisement
Advertisement
×