Gas Leak: ਗੈਸ ਲੀਕ ਹੋਣ ਕਾਰਨ ਦੋ ਹਲਾਕ
ਬੁਲੰਦ ਸ਼ਹਿਰ , 21 ਜਨਵਰੀ ਇੱਥੋਂ ਦੇ ਸਿਕੰਦਰਾਬਾਦ ਇੰਡਸਟਰੀਅਲ ਏਰੀਆ ਵਿਚ ਇਕ ਕੰਪਨੀ ਵਿਚ ਗੈਸ ਲੀਕ ਹੋ ਗਈ ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਸਤੇਂਦਰ ਵਾਸੀ ਗੁਲਾਵਥੀ ਅਤੇ ਅੰਕੁਸ਼ ਠਾਕੁਰ ਵਾਸੀ ਮੁਰਾਦਾਬਾਦ ਵਜੋਂ ਹੋਈ ਹੈ।...
Advertisement
ਬੁਲੰਦ ਸ਼ਹਿਰ , 21 ਜਨਵਰੀ
ਇੱਥੋਂ ਦੇ ਸਿਕੰਦਰਾਬਾਦ ਇੰਡਸਟਰੀਅਲ ਏਰੀਆ ਵਿਚ ਇਕ ਕੰਪਨੀ ਵਿਚ ਗੈਸ ਲੀਕ ਹੋ ਗਈ ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਸਤੇਂਦਰ ਵਾਸੀ ਗੁਲਾਵਥੀ ਅਤੇ ਅੰਕੁਸ਼ ਠਾਕੁਰ ਵਾਸੀ ਮੁਰਾਦਾਬਾਦ ਵਜੋਂ ਹੋਈ ਹੈ। ਇਸ ਹਾਦਸੇ ’ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਾਹਤ ਕਾਰਜ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਸਿਕੰਦਰਾਬਾਦ ਇੰਡਸਟਰੀਅਲ ਏਰੀਆ ਦੇ ਪਲਾਟ ਨੰਬਰ 5 ਵਿਚ ਇੰਜਨੀਅਰਿੰਗ ਪਲਾਂਟ ਦਾ ਉਦਘਾਟਨ ਹੋਣ ਜਾ ਰਿਹਾ ਹੈ ਤੇ ਇੰਜਨੀਅਰਿੰਗ ਪਲਾਂਟ ਦਾ ਟ੍ਰਾਇਲ ਚਲ ਰਿਹਾ ਸੀ। ਇਸ ਦੌਰਾਨ ਪਾਈਪ ਵਿਚੋਂ ਜ਼ਹਿਰੀਲੀ ਗੈਸ ਲੀਕ ਹੋਣ ਲੱਗੀ ਤੇ ਜ਼ਹਿਰੀਲੀ ਗੈਸ ਪੂਰੇ ਪਲਾਂਟ ਵਿਚ ਫੈਲ ਗਈ ਤੇ ਇਹ ਹਾਦਸਾ ਵਾਪਰ ਗਿਆ ਤੇ ਮਜ਼ਦੂਰਾਂ ਦੀ ਮੌਤ ਹੋ ਗਈ।
Advertisement
Advertisement
×