Gas leak at Jaipur coaching institute: ਸ਼ੱਕੀ ਗੈਸ ਲੀਕ ਮਗਰੋਂ ਜੈਪੁਰ ਕੋਚਿੰਗ ਇੰਸਟੀਚਿਊਟ ਦੇ 10 ਵਿਦਿਆਰਥੀ ਹਸਪਤਾਲ ਦਾਖ਼ਲ
ਜੈਪੁਰ, 15 ਦਸੰਬਰ ਇਥੇ ਮਹੇਸ਼ ਨਗਰ ਇਲਾਕੇ ਵਿਚ ਸ਼ੱਕੀ ਗੈਸ ਲੀਕ ਮਗਰੋਂ ਕੋਚਿੰਗ ਇੰਸਟੀਚਿਊਟ ਦੇ ਦਸ ਵਿਦਿਆਰਥੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਵਿਦਿਆਰਥੀ ਐਤਵਾਰ ਸ਼ਾਮ ਨੂੰ ਨਾਲੇ ਵਿੱਚੋਂ ਸ਼ੱਕੀ ਗੈਸ ਲੀਕ ਹੋਣ ਮਗਰੋਂ ਬੇਸੁੱਧ ਹੋ ਗਏ ਸਨ। ਵਿਦਿਆਰਥੀਆਂ...
Advertisement
ਜੈਪੁਰ, 15 ਦਸੰਬਰ
ਇਥੇ ਮਹੇਸ਼ ਨਗਰ ਇਲਾਕੇ ਵਿਚ ਸ਼ੱਕੀ ਗੈਸ ਲੀਕ ਮਗਰੋਂ ਕੋਚਿੰਗ ਇੰਸਟੀਚਿਊਟ ਦੇ ਦਸ ਵਿਦਿਆਰਥੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਵਿਦਿਆਰਥੀ ਐਤਵਾਰ ਸ਼ਾਮ ਨੂੰ ਨਾਲੇ ਵਿੱਚੋਂ ਸ਼ੱਕੀ ਗੈਸ ਲੀਕ ਹੋਣ ਮਗਰੋਂ ਬੇਸੁੱਧ ਹੋ ਗਏ ਸਨ। ਵਿਦਿਆਰਥੀਆਂ ਨੇ ਸਾਹ ਲੈਣ ਵਿਚ ਤਕਲੀਫ਼ ਤੇ ਸਿਰ ਪੀੜ ਦੀ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਇਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅਧਿਕਾਰੀਆਂ ਨੇ ਜ਼ਹਿਰਬਾਦ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਵਿਦਿਆਰਥੀਆਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। -ਪੀਟੀਆਈ
Advertisement
×