ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Garhwali singer booked: ਸਰਕਾਰ ਦੀ ਆਲੋਚਨਾ ਲਈ ਗੜ੍ਹਵਾਲੀ ਲੋਕ ਗਾਇਕ ਖ਼ਿਲਾਫ਼ ਕੇਸ ਦਰਜ

ਪੁਲੀਸ ਨੇ ਗਾਇਕ ਨੂੰ ਦਿੱਲੀ ਤੋਂ ਲਿਆਂ ਕੇ ਕੀਤੀ ਪੁੱਛਗਿੱਛ; ਪੁਲੀਸ ਕਾਰਵਾਈ ਪਿੱਛੋਂ ਗਾਇਕ ਨੇ ਸੋਸ਼ਲ ਮੀਡੀਆ ਤੋਂ ਗੀਤ ਹਟਾਇਆ
Advertisement

ਸੋਸ਼ਲ ਮੀਡੀਆ 'ਤੇ ਉੱਤਰਾਖੰਡ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਇੱਕ ਗੀਤ ਪੋਸਟ ਕਰਨ ’ਤੇ ਪੁਲੀਸ ਨੇ ਇੱਕ ਗੜ੍ਹਵਾਲੀ ਲੋਕ ਗਾਇਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਗੀਤ ਇਕ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਗੀਤ ਦੇ ਬੋਲ ਔਰਤਾਂ ਦਾ ਅਪਮਾਨ ਕਰਦੇ ਹਨ।

ਐਸਐਚਓ ਚੰਦਰਭਾਨ ਸਿੰਘ ਚੌਹਾਨ ਨੇ ਸੋਮਵਾਰ ਨੂੰ ਕਿਹਾ ਕਿ ਗੜ੍ਹਵਾਲੀ ਲੋਕ ਗਾਇਕ ਪਵਨ ਸੇਮਵਾਲ ਵਿਰੁੱਧ ਪਟੇਲ ਨਗਰ ਪੁਲੀਸ ਸਟੇਸ਼ਨ ਵਿੱਚ ਬੀਐਨਐਸ ਧਾਰਾ 353 (ਜਨਤਕ ਸ਼ਰਾਰਤ ਲਈ ਸਹਾਇਕ ਬਿਆਨ), 79 (ਔਰਤਾਂ ਦਾ ਅਪਮਾਨ ਕਰਨ ਵਾਲੇ ਸ਼ਬਦ, ਇਸ਼ਾਰਾ ਜਾਂ ਕਾਰਵਾਈ) ਅਤੇ 196 (ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਿਤ ਕਰਨਾ) ਤਹਿਤ ਕੇਸ ਦਰਜ ਕੀਤਾ ਗਿਆ ਹੈ।

Advertisement

ਪੁਲੀਸ ਵੱਲੋਂ ਐਤਵਾਰ ਨੂੰ ਸੇਮਵਾਲ ਨੂੰ ਦਿੱਲੀ ਤੋਂ ਇਥੇ ਲਿਆਂਦਾ ਗਿਆ ਅਤੇ ਪੁੱਛਗਿੱਛ ਕੀਤੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਸਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲੀਸ ਕਾਰਵਾਈ ਤੋਂ ਬਾਅਦ ਗਾਇਕ ਨੇ ਸੋਸ਼ਲ ਮੀਡੀਆ ਤੋਂ ਗੀਤ ਹਟਾ ਦਿੱਤਾ।

ਦੂਜੇ ਪਾਸੇ ਗਾਇਕ ਵਿਰੁੱਧ ਪੁਲੀਸ ਕਾਰਵਾਈ ਦੀ ਆਲੋਚਨਾ ਕਰਦਿਆਂ ਸੂਬਾਈ ਕਾਂਗਰਸ ਮੁਖੀ ਕਰਨ ਮਹਾਰਾ ਨੇ ਕਿਹਾ ਕਿ ਇਹ ਕਾਰਵਾਈ ਭਾਜਪਾ ਸਰਕਾਰ ਦੀ ਅਸਹਿਮਤੀ ਪ੍ਰਤੀ ਅਸਹਿਣਸ਼ੀਲਤਾ ਦੇ ਰਵੱਈਏ ਨੂੰ ਦਰਸਾਉਂਦੀ ਹੈ।

Advertisement