DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਹਿਮਦਾਬਾਦ ਨੇੜੇ ਬੁਲੇਟ ਟਰੇਨ ਸਾਈਟ ’ਤੇ ਗੈਂਟਰੀ ਖਿਸਕ ਕੇ ਰੇਲਵੇ ਲਾਈਨਾਂ ’ਤੇ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ

ਰੇਲਵੇ ਰੂਟ ਅਸਰਅੰਦਾਜ਼ ਹੋਣ ਕਰਕੇ ਕਈ ਰੇਲਗੱਡੀਆਂ ਰੱਦ, ਕੁਝ ਦਾ ਸਮਾਂ ਬਦਲਿਆਂ ਤੇ ਕੁਝ ਡਾਈਵਰਟ ਕੀਤੀਆਂ, ਹੈਵੀ ਡਿਊਟੀ ਕਰੇਨਾਂ ਦੀ ਮਦਦ ਨਾਲ ਰੇਲਵੇ ਲਾਈਨਾਂ ਨੂੰ ਕਲੀਅਰ ਕਰਨ ਦਾ ਕੰਮ ਜਾਰੀ
  • fb
  • twitter
  • whatsapp
  • whatsapp
featured-img featured-img
Restoration work under way after a segmental launching gantry (crane), which lifts and places segments of the elevated viaduct for the ongoing construction of the Ahmedabad-Mumbai bullet train project, skidded and fell near Vatva-Ropda Road, in Ahmedabad, late on Sunday night, March 23, 2025. PTI
Advertisement

ਅਹਿਮਦਾਬਾਦ, 24 ਮਾਰਚ

Accident at bullet train site near Ahmedabad ਇਥੋਂ ਨੇੜੇ ਬੁਲੇਟ ਟਰੇਨ ਪ੍ਰਾਜੈਕਟ ਦੀ ਸਾਈਟ ਉੱਤੇ ਗੈਂਟਰੀ ਦਾ ਇਕ ਹਿੱਸਾ ਆਪਣੀ ਥਾਂ ਤੋਂ ਖਿਸਕ ਕੇ ਰੇਲਵੇ ਲਾਈਨਾਂ ’ਤੇ ਡਿੱਗ ਗਿਆ। ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ, ਪਰ ਇਸ ਕਰਕੇ ਕਈ ਰੇਲਗੱਡੀਆਂ ਨੂੰ ਰੱਦ ਤੇ ਕੁਝ ਨੂੰ ਹੋਰਨਾਂ ਰੂਟਾਂ ’ਤੇ ਡਾਈਵਰਟ ਕਰਨਾ ਪਿਆ।

Advertisement

ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ (NHSRCL) ਨੇ ਕਿਹਾ ਕਿ ਇਥੋਂ ਨੇੜੇ ਵਾਤਵਾ ’ਚ ਐਤਵਾਰ ਰਾਤੀਂ 11 ਵਜੇ ਦੇ ਕਰੀਬ ਹੋਏ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਉਸਾਰੀ ਅਧੀਨ ਢਾਂਚੇ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਾ। ਅਹਿਮਦਾਬਾਦ ਰੇਲਵੇ ਡਿਵੀਜ਼ਨ ਦੇ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਕਰਕੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਤੇ ਘੱਟੋ ਘੱਟ 25 ਰੇਲਗੱਡੀਆਂ ਨੂੰ ਰੱਦ ਕਰਨਾ ਪਿਆ ਜਦੋਂਕਿ 15 ਹੋਰਨਾਂ ਆਰਜ਼ੀ ਤੌਰ ’ਤੇ ਰੱਦ, ਪੰਜ ਨੂੰ ਰੀਸ਼ਡਿਊਲ ਤੇ 6 ਨੂੰ ਹੋਰਨਾਂ ਰੂਟਾਂ ’ਤੇ ਡਾਈਵਰਟ ਕਰਨਾ ਪਿਆ।

ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਸਬੰਧਤ ਰੇਲਵੇ ਲਾਈਨਾਂ ’ਤੇ ਰੇਲਗੱਡੀਆਂ ਦੀ ਆਵਾਜਾਈ ਚਾਲੂ ਕਰਨ ਲਈ ਕੋੋਸ਼ਿਸ਼ਾਂ ਜਾਰੀ ਹਨ। NHSRCL ਅਧਿਕਾਰੀ ਨੇ ਕਿਹਾ ਕਿ ਹੈਵੀ ਡਿਊਟੀ ਰੋਡ ਕਰੇਨਾਂ ਦੀ ਮਦਦ ਨਾਲ ਰੇਲਵੇ ਲਾਈਨਾਂ ਨੂੰ ਕਲੀਅਰ ਕਰਨ ਦਾ ਕੰਮ ਜਾਰੀ ਹੈ। ਰੱਦ ਕੀਤੀਆਂ ਰੇਲਗੱਡੀਆਂ ਵਿਚ ਵਤਵਾ-ਬੋਰੀਵਲੀ ਐਕਸਪ੍ਰੈਸ, ਅਹਿਮਦਾਬਾਦ-ਮੁੰਬਈ ਸੈਂਟਰਲ ਐਕਸਪ੍ਰੈਸ, ਵਡੋਦਰਾ-ਵਤਵਾ ਇੰਟਰਸਿਟੀ, ਅਹਿਮਦਾਬਾਦ-ਵਲਸਾਦ ਗੁਜਰਾਤ ਕੁਈਨ, ਜਾਮਨਗਰ-ਵਡੋਦਰਾ ਇੰਟਰਸਿਟੀ, ਵਡਾਨਗਰ-ਵਲਸਾਦ-ਵਡਾਨਗਰ ਐਕਸਪ੍ਰੈਸ ਅਤੇ ਵਤਵਾ-ਆਨੰਦ ਮੇਮੂ ਸ਼ਾਮਲ ਸਨ। ਅਹਿਮਦਾਬਾਦ-ਐੱਮਜੀਆਰ ਚੇਨਈ ਸੈਂਟਰਲ ਹਮਸਫ਼ਰ ਐਕਸਪ੍ਰੈਸ, ਰਾਜਕੋਟ-ਸਿਕੰਦਰਾਬਾਦ ਐਕਸਪ੍ਰੈਸ ਅਤੇ ਕੁਝ ਹੋਰ ਰੇਲਗੱਡੀਆਂ ਦਾ ਸਮਾਂ ਬਦਲਿਆ ਗਿਆ ਸੀ। ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। -ਪੀਟੀਆਈ

Advertisement
×