ਮੁੰਬਈ ’ਚ ਢੋਲ-ਢਮੱਕੇ ਤੇ ਗੁਲਾਲ ਨਾਲ ਗਣਪਤੀ ਮੂਰਤੀਆਂ ਜਲ ਪ੍ਰਵਾਹ
ਇੱਥੇ ਅੱਜ 10 ਦਿਨਾਂ ਦੇ ਗਣੇਸ਼ ਉਤਸਵ ਦੇ ਆਖਰੀ ਦਿਨ ਅਨੰਤ ਚਤੁਰਦਸ਼ੀ ’ਤੇ ਮੀਂਹ ਦੇ ਬਾਵਜੂਦ ਲੋਕਾਂ ਨੇ ਢੋਲ-ਢਮੱਕੇ ’ਤੇ ਨੱਚ ਕੇ ਅਤੇ ਇੱਕ-ਦੂਜੇ ਨੂੰ ਗੁਲਾਲ ਲਾ ਕੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਜਲ ਪ੍ਰਵਾਹ ਕੀਤੀਆਂ। ਮੂਰਤੀਆਂ ਸ਼ਹਿਰ ਦੇ ਸਮੁੰਦਰੀ ਕੰਢਿਆਂ ਅਤੇ ਹੋਰ ਜਲ ਸਰੋਤਾਂ ’ਤੇ ਲਿਜਾਂਦੇ ਸਮੇਂ ਵੱਡੀ ਗਿਣਤੀ ਵਿੱਚ ਲੋਕ ਸੜਕਾਂ ਦੇ ਡਿਵਾਈਡਰਾਂ, ਇਮਾਰਤਾਂ ਦੀਆਂ ਛੱਤਾਂ, ਬਾਲਕੋਨੀਆਂ, ਦਰੱਖਤਾਂ ਅਤੇ ਖੰਭਿਆਂ ’ਤੇ ਬੈਠੇ ਹੋਏ ਸਨ। ਇਸ ਤੋਂ ਪਹਿਲਾਂ ਦਿਨ ਵੇਲੇ ਸੜਕਾਂ ’ਤੇ ਰੰਗੋਲੀਆਂ ਬਣਾਈਆਂ ਗਈਆਂ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਵੀ ਯਾਤਰਾ ਵਿੱਚ ਸ਼ਮੂਲੀਅਤ ਕੀਤੀ।
ਸਵੇਰ ਤੋਂ ਹੀ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਰਿਹਾ ਸੀ। ਬ੍ਰਿਹਨਮੁੰਬਈ ਨਗਰ ਨਿਗਮ ਅਨੁਸਾਰ ਦੁਪਹਿਰ 12 ਵਜੇ ਤੱਕ 405 ਗਣੇਸ਼ ਮੂਰਤੀਆਂ ਦਾ ਕੁਦਰਤੀ ਜਲ ਸਰੋਤਾਂ ਅਤੇ ਨਗਰ ਨਿਗਮ ਵੱਲੋਂ ਬਣਾਏ ਗਏ ਨਕਲੀ ਤਲਾਬਾਂ ਵਿੱਚ ਵਿਸਰਜਨ ਕੀਤਾ ਗਿਆ। ਯਾਤਰਾ ਲਾਲਬਾਗ ਤੋਂ ਸ਼ੁਰੂ ਹੋਈ, ਜੋ ਕਿ
ਗਣਪਤੀ ਮੰਡਲਾਂ ਲਈ ਮਸ਼ਹੂਰ ਹੈ ਲਾਲਬਾਗ ਤੋਂ ਯਾਤਰਾ ਸ਼ੁਰੂ ਹੋਈ। ਇਸ ਦੌਰਾਨ ਲਾਲਬਾਗ ਅਤੇ ਹੋਰ ਪ੍ਰਮੁੱਖ ਯਾਤਰਾ ਰਸਤਿਆਂ ’ਤੇ ਹਜ਼ਾਰਾਂ ਲੋਕ ਨੱਚਦੇ, ਗੁਲਾਲ ਲਾਉਂਦੇ ਅਤੇ ਢੋਲ ਵਜਾਉਂਦੇ ਇਕੱਠੇ ਹੋਏ। ਲਾਲਬਾਗ ਦੀ ਸ਼ਰਾਫ ਬਿਲਡਿੰਗ ਨੇੜੇ ਭੀੜ ਇਕੱਠੀ ਹੋਈ, ਜਿੱਥੇ ਰਵਾਇਤੀ ਫੁੱਲਾਂ ਦੀ ਵਰਖਾ ਕੀਤੀ ਗਈ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ, ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਅਤੇ ਮੰਤਰੀ ਚੰਦਰਕਾਂਤ ਪਾਟਿਲ ਵੀ ਸਵੇਰੇ ਗਣਪਤੀ ਯਾਤਰਾ ਵਿੱਚ ਸ਼ਾਮਲ ਹੋਏ। ਪੁਣੇ ਪੁਲੀਸ ਨੇ ਮੰਡਲਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀਆਂ ਯਾਤਰਾਵਾਂ ਜਲਦੀ ਸ਼ੁਰੂ ਕਰਨ ਤਾਂ ਜੋ ਸਾਰੀ ਪ੍ਰਕਿਰਿਆ ਸਮੇਂ ਸਿਰ ਪੂਰੀ ਹੋ ਜਾਵੇ।