ਗਗਨਯਾਨ ਮਿਸ਼ਨ ਆਤਮਨਿਰਭਰ ਭਾਰਤ ਦੀ ਯਾਤਰਾ ਵਿਚ ਨਵੇਂ ਅਧਿਆਇ ਦਾ ਪ੍ਰਤੀਕ: ਰਾਜਨਾਥ
Gaganyaan Mission: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰ ਚੁਣੇ ਗਏ ਪੁਲਾੜ ਯਾਤਰੀਆਂ ਨੂੰ ‘ਰਤਨ’ ਦੱਸਿਆ ਅਤੇ ਕਿਹਾ ਕਿ ਗਗਨਯਾਨ ਮਿਸ਼ਨ ਸਵੈ-ਨਿਰਭਰ ਭਾਰਤ ਦੀ ਯਾਤਰਾ ਵਿੱਚ ਇੱਕ ‘ਨਵਾਂ ਅਧਿਆਇ’ ਹੈ।
ਸਿੰਘ ਨੇ ਇੱਥੇ ਸੁਬਰੋਤੋ ਪਾਰਕ ਵਿਖੇ ਭਾਰਤੀ ਹਵਾਈ ਸੈਨਾ ਵੱਲੋਂ ਕਰਵਾਏ ਸਮਾਗਮ ਵਿੱਚ ਚਾਰ ਪੁਲਾੜ ਯਾਤਰੀਆਂ ਨੂੰ ਸਨਮਾਨਿਤ ਕੀਤਾ। ਇਹ ਸਮਾਰੋਹ 'ਐਕਸੀਓਮ 4' ਮਿਸ਼ਨ ਦੀ ਸਫਲਤਾ ਤੋਂ ਬਾਅਦ ਹੋਇਆ ਹੈ ਜਿਸ ਵਿੱਚ ਸ਼ੁਕਲਾ ਵੀ ਸ਼ਾਮਲ ਸੀ।
Speaking at the Felicitation Function for Gaganyatris in Delhi. https://t.co/cQXDfixYku
— Rajnath Singh (@rajnathsingh) August 24, 2025
ਚੁਣੇ ਗਏ ਚਾਰ ਪੁਲਾੜ ਯਾਤਰੀਆਂ ਵਿਚ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ ਅਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਹਨ। ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਪਹਿਲੀ ਵਾਰ ਫਰਵਰੀ 2024 ਵਿੱਚ ਤਿਰੂਵਨੰਤਪੁਰਮ ਦੇ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ।
ਸ੍ਰੀ ਮੋਦੀ ਨੇ 2018 ਵਿੱਚ ਗਗਨਯਾਨ ਪ੍ਰੋਜੈਕਟ ਦਾ ਰਸਮੀ ਐਲਾਨ ਕੀਤਾ ਸੀ। ਇਸ ਪ੍ਰੋਜੈਕਟ ਦਾ ਉਦੇਸ਼ 2027 ਵਿੱਚ ਤਿੰਨ ਦਿਨਾਂ ਦੇ ਮਿਸ਼ਨ ਲਈ ਤਿੰਨ ਮੈਂਬਰੀ ਚਾਲਕ ਦਲ ਨੂੰ 400 ਕਿਲੋਮੀਟਰ ਦੇ ਪੰਧ ਵਿੱਚ ਭੇਜਣਾ ਹੈ।