Fresh snowfall in parts of Kashmir ਕਸ਼ਮੀਰ ਦੇ ਕਈ ਹਿੱਸਿਆਂ ਵਿਚ ਸੱਜਰੀ ਬਰਫ਼ਬਾਰੀ
ਕਸ਼ਮੀਰ ਵਿਚ ਦਿਨ ਦਾ ਤਾਪਮਾਨ ਘਟਿਆ ਤੇ ਵਾਦੀ ਵਿਚ ਪਾਰਾ ਆਮ ਨਾਲੋਂ ਤਿੰਨ ਤੋਂ 9 ਡਿਗਰੀ ਤੱਕ ਹੇਠਾਂ ਆ ਗਿਆ।
Baramulla, Mar 03, (ANI): A vehicle passes on a snow-covered road amid snowfall, at Tangmarg in Baramulla on Monday. (ANI Photo) N
Advertisement
ਸ੍ਰੀਨਗਰ, 4 ਮਾਰਚ
Fresh snowfall in parts of Kashmir ਕਸ਼ਮੀਰ ਦੀਆਂ ਉੱਚੀਆਂ ਪਹਾੜੀਆਂ ’ਤੇ ਅੱਜ ਸੱਜਰੀ ਬਰਫ਼ਬਾਰੀ ਹੋਈ ਹੈ ਜਦੋਂਕਿ ਵਾਦੀ ਦੇ ਬਹੁਤੇ ਹਿੱਸਿਆਂ ਵਿਚ ਮੀਂਹ ਪੈਣ ਦੀਆਂ ਵੀ ਰਿਪੋਰਟਾਂ ਹਨ।
Advertisement
ਗੁਲਮਰਗ, ਪਹਿਲਗਾਮ, ਸੋਨਮਰਗ, ਕੋਕਰਨਾਗ, ਕੁਪਵਾੜਾ ਦੇ ਕੁਝ ਹਿੱਸਿਆਂ ਤੇ ਬਾਰਾਮੂਲਾ ਅਤੇ ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਨਵੇਂ ਸਿਰੇ ਤੋਂ ਬਰਫ਼ਬਾਰੀ ਹੋਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਸ੍ਰੀਨਗਰ ਸਣੇ ਵਾਦੀ ਵਿਚ ਬਹੁਤੀਆਂ ਥਾਵਾਂ ’ਤੇ ਮੀਂਹ ਪਿਆ ਹੈ। ਮੀਂਹ ਤੇ ਬਰਫ਼ਬਾਰੀ ਨਾਲ ਕਸ਼ਮੀਰ ਵਿਚ ਦਿਨ ਦਾ ਤਾਪਮਾਨ ਘਟਿਆ ਤੇ ਵਾਦੀ ਵਿਚ ਪਾਰਾ ਆਮ ਨਾਲੋਂ ਤਿੰਨ ਤੋਂ 9 ਡਿਗਰੀ ਤੱਕ ਹੇਠਾਂ ਆ ਗਿਆ।
ਮੌਸਮ ਵਿਭਾਗ ਨੇ ਕਿਹਾ ਕਿ ਜਿਵੇਂ ਜਿਵੇਂ ਦਿਨ ਚੜ੍ਹੇਗਾ ਮੌਸਮ ਖੁੱਲ੍ਹਣ ਦਾ ਅਨੁਮਾਨ ਹੈ। ਉਂਝ ਮੌਸਮ ਦੇ ਮੁੱਖ ਤੌਰ ’ਤੇ 10 ਮਾਰਚ ਤੱਕ ਖੁਸ਼ਕ ਰਹਿਣ ਦੇ ਆਸਾਰ ਹਨ। -ਪੀਟੀਆਈ
Advertisement
×