ਮਨੀਪੁਰ ’ਚ ਚਾਰ ਦੀ ਹੱਤਿਆ
ਚੂਰਾਚਾਂਦਪੁਰ/ਇੰਫਾਲ: ਮਨੀਪੁਰ ਦੇ ਚੂਰਾਚਾਂਦਪੁਰ ਜ਼ਿਲ੍ਹੇ ਵਿੱਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ 72 ਸਾਲਾ ਔਰਤ ਸਮੇਤ ਘੱਟੋ-ਘੱਟ ਚਾਰ ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੋਂਗਜਾਂਗ ਪਿੰਡ ਨੇੜੇ ਬਾਅਦ ਦੁਪਹਿਰ ਇਹ ਹਮਲਾ ਉਸ ਵੇਲੇ ਹੋਇਆ, ਜਦੋਂ ਪੀੜਤ ਕਾਰ ਵਿੱਚ ਕਿਤੇ ਜਾ...
Advertisement
ਚੂਰਾਚਾਂਦਪੁਰ/ਇੰਫਾਲ: ਮਨੀਪੁਰ ਦੇ ਚੂਰਾਚਾਂਦਪੁਰ ਜ਼ਿਲ੍ਹੇ ਵਿੱਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ 72 ਸਾਲਾ ਔਰਤ ਸਮੇਤ ਘੱਟੋ-ਘੱਟ ਚਾਰ ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੋਂਗਜਾਂਗ ਪਿੰਡ ਨੇੜੇ ਬਾਅਦ ਦੁਪਹਿਰ ਇਹ ਹਮਲਾ ਉਸ ਵੇਲੇ ਹੋਇਆ, ਜਦੋਂ ਪੀੜਤ ਕਾਰ ਵਿੱਚ ਕਿਤੇ ਜਾ ਰਹੇ ਸਨ। ਚਾਰਾਂ ਨੂੰ ਨੇੜਿਓਂ ਗੋਲੀ ਮਾਰੀ ਗਈ ਸੀ। ਯੂਨਾਈਟਿਡ ਕੁਕੀ ਨੈਸ਼ਨਲ ਲਿਬਰੇਸ਼ਨ ਆਰਮੀ (ਯੂਕੇਐੱਨਐੱਲਏ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮ੍ਰਿਤਕਾਂ ਦੀ ਪਛਾਣ ਥੇਂਖੋਥਾਂਗ ਹਾਓਕਿਪ (48), ਸੇਖੋਗਿਨ (34), ਲੇਂਗੋਹਾਓ (35) ਅਤੇ ਫਾਲਹਿੰਗ (72) ਵਜੋਂ ਹੋਈ ਹੈ।-ਪੀਟੀਆਈ
Advertisement
Advertisement
×