ਗੁਜਰਾਤ ਸੜਕ ਹਾਦਸੇ ’ਚ ਚਾਰ ਹਲਾਕ
ਇੱਥੇ ਇਕ ਸੜਕ ਹਾਦਸੇ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਹਾਈਵੇਅ ਓਵਰਬ੍ਰਿਜ ’ਤੇ ਇਕ ਤੇਜ਼ ਰਫ਼ਤਾਰ ਟਰੱਕ ਦੇ ਰੋਡ ਰੋਲਰ ਨਾਲ ਟਕਰਾਉਣ ਕਾਰਨ ਵਾਪਰਿਆ ਜਿਸ ਕਾਰਨ ਤਿੰਨ ਮਜ਼ਦੂਰਾਂ ਅਤੇ ਇਕ ਇੰਜਨੀਅਰ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ...
Advertisement
ਇੱਥੇ ਇਕ ਸੜਕ ਹਾਦਸੇ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਹਾਈਵੇਅ ਓਵਰਬ੍ਰਿਜ ’ਤੇ ਇਕ ਤੇਜ਼ ਰਫ਼ਤਾਰ ਟਰੱਕ ਦੇ ਰੋਡ ਰੋਲਰ ਨਾਲ ਟਕਰਾਉਣ ਕਾਰਨ ਵਾਪਰਿਆ ਜਿਸ ਕਾਰਨ ਤਿੰਨ ਮਜ਼ਦੂਰਾਂ ਅਤੇ ਇਕ ਇੰਜਨੀਅਰ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਮੋਤੀਪੁਰਾ ਉਦਯੋਗਿਕ ਖੇਤਰ ਦੇ ਨੇੜੇ ਇਕ ਹੋਟਲ ਸਾਹਮਣੇ ਵਾਪਰਿਆ। ਇਸ ਸਬੰਧੀ ਏ ਡਿਵੀਜ਼ਨ ਪੁਲੀਸ ਸਟੇਸ਼ਨ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਇਹ ਪਤਾ ਲੱਗਿਆ ਹੈ ਕਿ ਕੌਮੀ ਰਾਜਮਾਰਗ ’ਤੇ ਮੁਰੰਮਤ ਦਾ ਕੰਮ ਚਲ ਰਿਹਾ ਸੀ ਤੇ ਮਜ਼ਦੂਰ ਰੋਡ ਰੋਲਰ ਦੇ ਨਾਲ ਕੰਮ ਕਰ ਰਹੇ ਸਨ ਕਿ ਟਰੱਕ ਨੇ ਰੋਡ ਰੋਲਰ ਨੂੰ ਟੱਕਰ ਮਾਰ ਦਿੱਤੀ।
Advertisement
Advertisement
×

