ਜੰਮੂ ਕਸ਼ਮੀਰ ਦੇ ਬਡਗਾਮ ’ਚ ਸੜਕ ਹਾਦਸੇ ਵਿਚ ਚਾਰ ਹਲਾਕ, 5 ਜ਼ਖ਼ਮੀ
ਸ਼ਨਿੱਚਰਵਾਰ ਰਾਤੀਂ ਸਾਢੇ ਦਸ ਵਜੇ ਦੇ ਕਰੀਬ ਟਾਟਾ ਸੂਮੋ ਦੀ ਡੰਪਰ ਟਰੱਕ ਨਾਲ ਹੋਈ ਟੱਕਰ
Advertisement
ਜੰਮੂ ਕਸ਼ਮੀਰ ਦੇ ਬਡਗਾਮ ਵਿਚ ਸ਼ਨਿੱਚਰਵਾਰ ਦੇਰ ਰਾਤ ਟਾਟਾ ਸੂਮੋ ਦੀ ਡੰਪਰ ਟਰੱਕ ਨਾਲ ਹੋਈ ਟੱਕਰ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਪੰਜ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਹਾਦਸਾ ਰਾਤ ਸਾਢੇ ਦਸ ਵਜੇ ਦੇ ਕਰੀਬ ਬਡਗਾਮ ਵਿਚ ਪਾਲਾਰ ਨੇੜੇ ਹੋਇਆ। ਅਧਿਕਾਰੀਆਂ ਮੁਤਾਬਕ ਹਾਦਸੇ ਮਗਰੋਂ ਨੌਂ ਵਿਅਕਤੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਇਨ੍ਹਾਂ ਵਿਚੋਂ ਚਾਰ ਜਣਿਆਂ ਨੂੰ ‘ਮ੍ਰਿਤ ਲਿਆਂਦਾ’ ਐਲਾਨ ਦਿੱਤਾ। ਬਾਕੀ ਪੰਜ ਜਣੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
Advertisement
Advertisement
×

