ਸੌ ਕਰੋੜ ਦੀ ਧੋਖਾਧੜੀ ’ਚ ਚਾਰ ਗ੍ਰਿਫ਼ਤਾਰ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਈਬਰ ਅਪਰਾਧ ਦੇ ਕਈ ਮਾਮਲਿਆਂ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਤਹਿਤ ਗੁਜਰਾਤ ਤੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਅੱਜ ਬਿਆਨ ਵਿੱਚ ਕਿਹਾ ਕਿ ਸਾਈਬਰ ਅਪਰਾਧ ਨਾਲ ਜੁੜੇ ਇਨ੍ਹਾਂ ਮਾਮਲਿਆਂ ਵਿੱਚ ਲੋਕਾਂ ਨਾਲ ਕਥਿਤ 100...
Advertisement
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਈਬਰ ਅਪਰਾਧ ਦੇ ਕਈ ਮਾਮਲਿਆਂ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਤਹਿਤ ਗੁਜਰਾਤ ਤੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਅੱਜ ਬਿਆਨ ਵਿੱਚ ਕਿਹਾ ਕਿ ਸਾਈਬਰ ਅਪਰਾਧ ਨਾਲ ਜੁੜੇ ਇਨ੍ਹਾਂ ਮਾਮਲਿਆਂ ਵਿੱਚ ਲੋਕਾਂ ਨਾਲ ਕਥਿਤ 100 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਗਈ ਹੈ। ਈਡੀ ਦੇ ਸੂਰਤ ਸਬ-ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਮਕਬੂਲ ਅਬਦੁਲ ਰਹਿਮਾਨ ‘ਡਾਕਟਰ’, ਕਾਸ਼ਿਫ ਮਕਬੂਲ ‘ਡਾਕਟਰ’, ਮਹੇਸ਼ ਮਫਤਲਾਲ ਦੇਸਾਈ ਅਤੇ ਓਮ ਰਾਜੇਂਦਰ ਪਾਂਡਿਆ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ’ਤੇ ਦੋਸ਼ ਹੈ ਕਿ ਮਕਬੂਲ ‘ਡਾਕਟਰ’, ਉਸਦੇ ਪੁੱਤਰਾਂ ਕਾਸ਼ਿਫ ਮਕਬੂਲ ‘ਡਾਕਟਰ’ ਅਤੇ ਬਾਸਮ ਮਕਬੂਲ ‘ਡਾਕਟਰ’ ਤੋਂ ਇਲਾਵਾ ਦੇਸਾਈ, ਪਾਂਡਿਆ ਅਤੇ ਕੁਝ ਹੋਰਾਂ ਵਿਅਕਤੀਆਂ ਨੇ ਵੱਖ-ਵੱਖ ਸਾਈਬਰ ਧੋਖਾਧੜੀ ਰਾਹੀਂ ਲੋਕਾਂ ਨਾਲ ਠੱਗੀ ਮਾਰੀ ਸੀ।
Advertisement
Advertisement
×