DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸ਼ਕਤੀਕਾਂਤ ਦਾਸ ਨੂੰ ਪ੍ਰਧਾਨ ਮੰਤਰੀ ਦਾ ਦੂਜਾ ਮੁੱਖ ਸਕੱਤਰ ਨਿਯੁਕਤ ਕੀਤਾ

Former RBI governor Shaktikanta Das appointed second principal secretary to PM
  • fb
  • twitter
  • whatsapp
  • whatsapp
Advertisement
ਨਵੀਂ ਦਿੱਲੀ, 22 ਫਰਵਰੀ
ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਸ਼ਕਤੀਕਾਂਤ ਦਾਸ Shaktikanta Das ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ Prime Minister Narendra Modi ਦਾ ਦੂਜਾ ਮੁੱਖ ਸਕੱਤਰ second Principal Secretary ਨਿਯੁਕਤ ਕੀਤਾ ਹੈ। ਇੱਕ ਅਧਿਕਾਰਤ ਹੁਕਮ ’ਚ ਇਹ ਜਾਣਕਾਰੀ ਦਿੱਤੀ ਗਈ। ਗੁਜਰਾਤ ਕਾਡਰ ਦੇ ਸੇਵਾਮੁਕਤ ਆਈਏਐੱਸ ਅਧਿਕਾਰੀ ਪੀ.ਕੇ. ਮਿਸ਼ਰਾ ਮੌਜੂਦਾ ਸਮੇਂ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। 
ਅਧਿਕਾਰਤ ਹੁਕਮ ਮੁਤਾਬਕ ਤਾਮਿਲਨਾਡੂ ਕਾਡਰ ਦੇ ਸੇਵਾਮੁਕਤ ਆਈਏਐੈੱਸ ਅਧਿਕਾਰੀ ਸ਼ਕਤੀਕਾਂਤ ਦਾਸ ਦਾ ਕਾਰਜਕਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਜਾਂ ਅਗਲੇ ਹੁਕਮਾਂ (ਜੋ ਵੀ ਪਹਿਲਾਂ ਹੋਵੇ) ਤੱਕ ਹੋਵੇਗਾ।
ਹੁਕਮ ’ਚ ਕਿਹਾ ਕਿ ਗਿਆ, ‘‘ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸ਼ਕਤੀਕਾਂਤ ਦਾਸ ਆਈਏਐੱਸ (ਸੇਵਾਮੁਕਤ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਕੱਤਰ-2 ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਦੀ ਨਿਯੁਕਤੀ ਅਹੁਦਾ ਸੰਭਾਲਣ ਦੀ ਤਰੀਕ ਤੋਂ ਲਾਗੂ ਹੋਵੇਗੀ।’’
ਦੱਸਣਯੋਗ ਹੈ ਕਿ ਦਾਸ ਨੇ civil servant ਵਜੋਂ ਆਪਣੇ 42 ਸਾਲਾਂ ਦੇ ਕਰੀਅਰ ਦੌਰਾਨ finance, taxation, investment and infrastructure ਆਦਿ ਖੇਤਰਾਂ ’ਚ ਕੰਮ ਕੀਤਾ। ਉਹ ਆਰਬੀਆਈ ਦੇ 25ਵੇਂ ਗਵਰਨਰ ਸਨ ਅਤੇ ਉਨ੍ਹਾਂ ਨੇ ਭਾਰਤ ਦੇ ਜੀ20 ਸ਼ੇਰਪਾ ਤੇ 15ਵੇਂ ਵਿੱਤ ਕਮਿਸ਼ਨ ਦੇ ਮੈਂਬਰ ਵਜੋਂ ਵੀ ਕੰਮ ਕੀਤਾ ਹੈ। -ਪੀਟੀਆਈ
Advertisement
×