ਮੁਨੀਰ ਦੀ ਧਮਕੀ ਦੀ ਪੈਂਟਾਗਨ ਦੇ ਸਾਬਕਾ ਅਧਿਕਾਰੀ ਵੱਲੋਂ ਆਲੋਚਨਾ
ਪੈਂਟਾਗਨ ਦੇ ਸਾਬਕਾ ਵਿਸ਼ਲੇਸ਼ਕ ਮਾਈਕਲ ਰੂਬਿਨ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਦੀ ਹਾਲੀਆ ਪਰਮਾਣੂ ਟਿੱਪਣੀ ਦੀ ਨਿਖੇਧੀ ਕਰਦਿਆਂ ਉਸ ਦੀ ਤੁਲਨਾ ਓਸਾਮਾ ਬਿਨ ਲਾਦੇਨ ਨਾਲ ਕੀਤੀ ਹੈ। ਪਾਕਿਸਾਨ ਫੌਜ ਮੁਖੀ ਨੇ ਅਮਰੀਕਾ ਵਿਚ ਇਕ ਸਮਾਗਮ ਵਿਚ ਕਿਹਾ...
Advertisement
ਪੈਂਟਾਗਨ ਦੇ ਸਾਬਕਾ ਵਿਸ਼ਲੇਸ਼ਕ ਮਾਈਕਲ ਰੂਬਿਨ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਦੀ ਹਾਲੀਆ ਪਰਮਾਣੂ ਟਿੱਪਣੀ ਦੀ ਨਿਖੇਧੀ ਕਰਦਿਆਂ ਉਸ ਦੀ ਤੁਲਨਾ ਓਸਾਮਾ ਬਿਨ ਲਾਦੇਨ ਨਾਲ ਕੀਤੀ ਹੈ। ਪਾਕਿਸਾਨ ਫੌਜ ਮੁਖੀ ਨੇ ਅਮਰੀਕਾ ਵਿਚ ਇਕ ਸਮਾਗਮ ਵਿਚ ਕਿਹਾ ਸੀ, ‘ਅਸੀਂ ਪਰਮਾਣੂ ਤਾਕਤ ਹਾਂ, ਜੇ ਸਾਨੂੰ ਲੱਗਿਆ ਕਿ ਅਸੀਂ ਡੁੱਬ ਰਹੇ ਹਾਂ ਤਾਂ ਅਸੀਂ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਕੇ ਡੁੱਬਾਂਗੇ।’ ਮਾਈਕਲ ਰੂਬਿਨ ਨੇ ਇਸ ਬਿਆਨ ਨੂੰ ਓਸਾਮਾ ਬਿਨ ਲਾਦੇਨ ਦੀ ਵਿਚਾਰਧਾਰਾ ਵਰਗਾ ਦੱਸਦਿਆਂ ਟਰੰਪ ਪ੍ਰਸ਼ਾਸਨ ਦੀ ਵੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਟਰੰਪ ਨੇ ਪਾਕਿਸਤਾਨ ਦੇ ਆਰਮੀ ਚੀਫ਼ ਦੀ ਵਾਰ-ਵਾਰ ਮੇਜ਼ਬਾਨੀ ਕਰਨ ਅਤੇ ਉਨ੍ਹਾਂ ਦੀਆਂ ਧਮਕੀਆਂ ’ਤੇ ਚੁੱਪ ਰਹਿਣ ਲਈ ਰਿਸ਼ਵਤ ਲਈ ਲਗਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਾਕਿ ਅਧਿਕਾਰੀ ਨੂੰ ਅੱਧੇ ਘੰਟੇ ਦੇ ਅੰਦਰ ਅਮਰੀਕਾ ਤੋਂ ਬਾਹਰ ਕੱਢ ਦੇਣਾ ਚਾਹੀਦਾ ਸੀ।
Advertisement
Advertisement
×