DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਬਕਾ ਕ੍ਰਿਕਟਰ ਅਜ਼ਹਰੂਦੀਨ ਤਿਲੰਗਾਨਾ ਸਰਕਾਰ ’ਚ ਮੰਤਰੀ ਬਣਿਆ

ਕਾਂਗਰਸ ਆਗੂ ਤੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਨੇ ਮੁੁੱਖ ਮੰਤਰੀ ਏ.ਰੇਵੰਤ ਰੈੱਡੀ ਦੀ ਕੈਬਨਿਟ ਵਿਚ ਮੰਤਰੀ ਵਜੋਂ ਹਲਫ਼ ਲਿਆ ਹੈ। ਰਾਜ ਸਭਨ ਵਿਚ ਹੋਏ ਇਕ ਸਾਦੇ ਸਮਾਗਮ ਦੌਰਾਨ ਰਾਜਪਾਲ ਜਿਸ਼ਨੂ ਦੇਵ ਵਰਮਾ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ...

  • fb
  • twitter
  • whatsapp
  • whatsapp
featured-img featured-img
ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਮੰਤਰੀ ਵਜੋਂ ਹਲਫ਼ ਲੈਂਦਾ ਹੋਇਆ। ਫੋਟੋ: ਪੀਟੀਆਈ
Advertisement

ਕਾਂਗਰਸ ਆਗੂ ਤੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਨੇ ਮੁੁੱਖ ਮੰਤਰੀ ਏ.ਰੇਵੰਤ ਰੈੱਡੀ ਦੀ ਕੈਬਨਿਟ ਵਿਚ ਮੰਤਰੀ ਵਜੋਂ ਹਲਫ਼ ਲਿਆ ਹੈ। ਰਾਜ ਸਭਨ ਵਿਚ ਹੋਏ ਇਕ ਸਾਦੇ ਸਮਾਗਮ ਦੌਰਾਨ ਰਾਜਪਾਲ ਜਿਸ਼ਨੂ ਦੇਵ ਵਰਮਾ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮੁੱਖ ਮੰਤਰੀ ਸਣੇ ਹੋਰ ਅਹਿਮ ਆਗੂਆਂ ਦੀ ਮੌਜੂਦਗੀ ਵਿਚ ਹਲਫ਼ ਦਿਵਾਇਆ।

ਅਜ਼ਹਰੂਦੀਨ ਦੀ ਸ਼ਮੂਲੀਅਤ ਮਗਰੋੋਂ ਰੇਵੰਤ ਰੈੱਡੀ ਕੈਬਨਿਟ ਵਿਚ ਮੰਤਰੀਆਂ ਦੀ ਕੁੱਲ ਗਿਣਤੀ ਵਧ ਕੇ 16 ਹੋ ਗਈ ਹੈ ਜਦੋਂਕਿ ਅਜੇ ਵੀ ਦੋ ਜਣਿਆਂ ਲਈ ਥਾਂ ਖਾਲੀ ਹੈ। ਤਿਲੰਗਾਨਾ ਅਸੈਂਬਲੀ ਦੀ ਸਮਰੱਥਾ ਮੁਤਾਬਕ ਤਿਲੰਗਾਨਾ ਸਰਕਾਰ ਵਿਚ ਕੁੱਲ 18 ਮੰਤਰੀ ਹੋ ਸਕਦੇ ਹਨ।

Advertisement

ਸਾਬਕਾ ਕ੍ਰਿਕਟਰ ਦੀ ਮੰਤਰੀ ਵਜੋਂ ਨਿਯੁਕਤੀ ਨੂੰ ਇੱਕ ਅਹਿਮ ਪੇਸ਼ਕਦਮੀ ਮੰਨਿਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਜੁਬਲੀ ਹਿਲਜ਼ ਹਲਕੇ ਦੀ ਜ਼ਿਮਨੀ ਚੋਣ ਪੂਰੇ ਜ਼ੋਰ-ਸ਼ੋਰ ਨਾਲ ਲੜ ਰਹੀ ਹੈ, ਜਿੱਥੇ ਇੱਕ ਲੱਖ ਤੋਂ ਵੱਧ ਮੁਸਲਿਮ ਵੋਟਰ ਫੈਸਲਾਕੁੰਨ ਭੂਮਿਕਾ ਨਿਭਾ ਸਕਦੇ ਹਨ।

Advertisement

ਇਸ ਸਾਲ ਜੂਨ ਵਿੱਚ ਬੀਆਰਐਸ ਵਿਧਾਇਕ ਮਗੰਤੀ ਗੋਪੀਨਾਥ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਕਾਰਨ ਜ਼ਿਮਨੀ ਚੋਣ ਦੀ ਲੋੜ ਪਈ ਹੈ। ਅਜ਼ਹਰੂਦੀਨ ਨੂੰ ਅਗਸਤ ਦੇ ਆਖਰੀ ਹਫ਼ਤੇ ਤਿਲੰਗਾਨਾ ਸਰਕਾਰ ਨੇ ਰਾਜਪਾਲ ਦੇ ਕੋਟੇ ਤਹਿਤ ਵਿਧਾਨ ਪ੍ਰੀਸ਼ਦ (ਐਮਐਲਸੀ) ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਸੀ। ਹਾਲਾਂਕਿ ਰਾਜਪਾਲ ਨੇ ਅਜੇ ਤੱਕ ਇਸ ਨਿਯੁਕਤੀ ਨੂੰ ਰਸਮੀ ਪ੍ਰਵਾਨਗੀ ਨਹੀਂ ਦਿੱਤੀ। ਸਾਬਕਾ ਕ੍ਰਿਕਟਰ ਨੇ 2023 ਦੀਆਂ ਚੋਣਾਂ ਵਿਚ ਜੁੁਬਲੀ ਹਿਲਜ਼ ਹਲਕੇ ਤੋਂ ਅਸੈਂਬਲੀ ਚੋਣ ਲੜੀ ਸੀ, ਪਰ ਉਹ ਹਾਰ ਗਿਆ।

Advertisement
×