ਸਾਬਕਾ ਕਾਂਗਰਸੀ ਵਿਧਾਇਕ ਸੁਮੇਸ਼ ਸ਼ੌਕੀਨ ‘ਆਪ’ ’ਚ ਸ਼ਾਮਲ
ਨਵੀਂ ਦਿੱਲੀ, 18 ਨਵੰਬਰ ਕਾਂਗਰਸ ਦੇ ਸਾਬਕਾ ਵਿਧਾਇਕ ਸੁਮੇਸ਼ ਸ਼ੌਕੀਨ ਅੱਜ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ‘ਆਪ’ ’ਚ ਸ਼ਾਮਲ ਹੋ ਗਏ। ਸ਼ੌਕੀਨ ਮਟਿਆਲਾ ਤੋਂ ਸਾਬਕਾ ਵਿਧਾਇਕ ਹਨ। ਸ਼ੌਕੀਨ ਦਾ ਪਾਰਟੀ ’ਚ ਸਵਾਗਤ ਕਰਦਿਆਂ ਕੇਜਰੀਵਾਲ ਨੇ ਕਿਹਾ...
Advertisement
ਨਵੀਂ ਦਿੱਲੀ, 18 ਨਵੰਬਰ
ਕਾਂਗਰਸ ਦੇ ਸਾਬਕਾ ਵਿਧਾਇਕ ਸੁਮੇਸ਼ ਸ਼ੌਕੀਨ ਅੱਜ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ‘ਆਪ’ ’ਚ ਸ਼ਾਮਲ ਹੋ ਗਏ। ਸ਼ੌਕੀਨ ਮਟਿਆਲਾ ਤੋਂ ਸਾਬਕਾ ਵਿਧਾਇਕ ਹਨ। ਸ਼ੌਕੀਨ ਦਾ ਪਾਰਟੀ ’ਚ ਸਵਾਗਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਨਾ ਸਿਰਫ ਦਿਹਾਤੀ ਦਿੱਲੀ ਬਲਕਿ ਕੌਮੀ ਰਾਜਧਾਨੀ ਦੇ ਹੋਰ ਹਿੱਸਿਆਂ ’ਚ ਵੀ ‘ਆਪ’ ਨੂੰ ਹੁਲਾਰਾ ਮਿਲੇਗਾ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਦਿੱਲੀ ਦੇ ਦਿਹਾਤੀ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਅਣਗੌਲਿਆਂ ਕੀਤਾ ਗਿਆ ਸੀ ਅਤੇ ਮੁੱਖ ਸ਼ਹਿਰ ਤੋਂ ਦੂਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਬਾਹਰੀ ਦਿੱਲੀ ਦੇ ਖੇਤਰਾਂ ਵਿੱਚ ਸਕੂਲ, ਹਸਪਤਾਲ, ਮੁਹੱਲਾ ਕਲੀਨਿਕ ਅਤੇ ਸਟੇਡੀਅਮ ਖੋਲ੍ਹੇ ਤੇ ਹੋਰ ਸਹੂਲਤਾਂ ਦਿੱਤੀਆਂ। -ਪੀਟੀਆਈ
Advertisement
Advertisement
×