ਜਾਅਲਸਾਜ਼ੀ: ਕੈਨੇਡਾ ਰਹਿੰਦਾ ਏਜੰਟ ਅਹਿਮਦਾਬਾਦ ’ਚ ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ ਜਾਅਲੀ ਦਸਤਾਵੇਜ਼ਾਂ ’ਤੇ ਨੌਂ ਭਾਰਤੀਆਂ ਨੂੰ ਵਿਦੇਸ਼ ਭੇਜਣ ਦੇ ਛੇ ਵਰ੍ਹੇ ਪੁਰਾਣੇ ਕੇਸ ’ਚ ਲੋੜੀਂਦੇ ਏਜੰਟ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਅੰਮ੍ਰਿਤਪਾਲ ਸਿੰਘ ਮੁਲਤਾਨੀ ਉਰਫ਼ ਪਾਲੀ (54) ਵਜੋਂ ਹੋਈ, ਜੋ ਕੈਨੇਡਾ ਵਾਸੀ ਹੈ।...
Advertisement
ਦਿੱਲੀ ਪੁਲੀਸ ਨੇ ਜਾਅਲੀ ਦਸਤਾਵੇਜ਼ਾਂ ’ਤੇ ਨੌਂ ਭਾਰਤੀਆਂ ਨੂੰ ਵਿਦੇਸ਼ ਭੇਜਣ ਦੇ ਛੇ ਵਰ੍ਹੇ ਪੁਰਾਣੇ ਕੇਸ ’ਚ ਲੋੜੀਂਦੇ ਏਜੰਟ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਅੰਮ੍ਰਿਤਪਾਲ ਸਿੰਘ ਮੁਲਤਾਨੀ ਉਰਫ਼ ਪਾਲੀ (54) ਵਜੋਂ ਹੋਈ, ਜੋ ਕੈਨੇਡਾ ਵਾਸੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਪਾਲੀ 2019 ਵਿੱਚ ਦਰਜ ਕੀਤੇ ਗਏ ਇੱਕ ਕੇਸ ’ਚ ਲੋੜੀਂਦਾ ਸੀ। ਇਹ ਕੇਸ ਨੌਂ ਭਾਰਤੀਆਂ ਨੂੰ ਫਰਜ਼ੀ ਕੰਟੀਨਿਊਅਸ ਡਿਸਚਾਰਜ ਸਰਟੀਫਿਕੇਟ ਰੱਖਣ ਦੇ ਦੋਸ਼ ਹੇਠ ਇਥੋਪੀਆ ਤੋਂ ਡਿਪੋਰਟ ਕਰਨ ਨਾਲ ਸਬੰਧਤ ਹੈ। ਇਹ ਸਰਟੀਫਿਕੇਟ ਸਮੋਆ ਸਰਕਾਰ ਦੇ ਨਾਮ ’ਤੇ ਜਾਰੀ ਕੀਤੇ ਗਏ ਸਨ।’’ਅਧਿਕਾਰੀ ਮੁਤਾਬਕ ਪਾਲੀ ਨੂੰ ਭਾਰਤ ਮੁੜਨ ’ਤੇ 29 ਸਤੰਬਰ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਕੇ ਵੀਰਵਾਰ ਨਵੀਂ ਦਿੱਲੀ ਲਿਆਂਦਾ ਗਿਆ। ਪੁਲੀਸ ਨੇ ਦੱਸਿਆ ਕਿ ਪਾਲੀ ਦੇ ਗਰੋਹ ਦੇ ਹੋਰ ਮੈਂਬਰਾਂ ਦੀ ਪਤਾ ਲਾਉਣ ਲਈ ਮਾਮਲੇ ਦੀ ਜਾਂਚ ਜਾਰੀ ਹੈ।
Advertisement
Advertisement
×