ਚੋਣ ਮੁਹਿੰਮ ਦੇਖਣ ਵਿਦੇਸ਼ੀ ਡਿਪਲੋਮੈਟ ਬਿਹਾਰ ਪੁੱਜੇ
ਜਪਾਨ ਅਤੇ ਬਰਤਾਨੀਆ ਸਣੇ ਕਈ ਦੇਸ਼ਾਂ ਦੇ ਸਫਾਰਤਖਾਨੇ ਤੋਂ ਆਏ ਵਿਦੇਸ਼ੀ ਡਿਪਲੋਮੈਟਾਂ ਦੇ ਵਫ਼ਦ ਨੇ ਅੱਜ ਬਿਹਾਰ ਦਾ ਦੋ-ਰੋਜ਼ਾ ਦੌਰਾ ਸ਼ੁਰੂ ਕੀਤਾ। ਇਸ ਦੌਰੇ ਦਾ ਮਕਸਦ ਭਾਜਪਾ ਦੀ ਚੋਣ ਮੁਹਿੰਮ ਅਤੇ ਭਾਰਤ ਦੀ ਜਮਹੂਰੀ ਪ੍ਰਕਿਰਿਆ ਨੂੰ ਨੇੜਿਓਂ ਦੇਖਣਾ ਹੈ। ਵਫ਼ਦ...
ਜਪਾਨ ਅਤੇ ਬਰਤਾਨੀਆ ਸਣੇ ਕਈ ਦੇਸ਼ਾਂ ਦੇ ਸਫਾਰਤਖਾਨੇ ਤੋਂ ਆਏ ਵਿਦੇਸ਼ੀ ਡਿਪਲੋਮੈਟਾਂ ਦੇ ਵਫ਼ਦ ਨੇ ਅੱਜ ਬਿਹਾਰ ਦਾ ਦੋ-ਰੋਜ਼ਾ ਦੌਰਾ ਸ਼ੁਰੂ ਕੀਤਾ। ਇਸ ਦੌਰੇ ਦਾ ਮਕਸਦ ਭਾਜਪਾ ਦੀ ਚੋਣ ਮੁਹਿੰਮ ਅਤੇ ਭਾਰਤ ਦੀ ਜਮਹੂਰੀ ਪ੍ਰਕਿਰਿਆ ਨੂੰ ਨੇੜਿਓਂ ਦੇਖਣਾ ਹੈ। ਵਫ਼ਦ ਵਿੱਚ ਇੰਡੋਨੇਸ਼ੀਆ, ਡੈਨਮਾਰਕ, ਭੂਟਾਨ, ਆਸਟਰੇਲੀਆ ਤੇ ਦੱਖਣੀ ਅਫਰੀਕਾ ਦੇ ਡਿਪਲੋਮੈਟ ਵੀ ਸ਼ਾਮਲ ਹਨ। ਭਾਜਪਾ ਆਗੂ ਵਿਜੈ ਚੌਥਾਈਵਾਲੇ ਨੇ ਦੱਸਿਆ ਕਿ ਇਹ ਦੌਰਾ ਪਾਰਟੀ ਪ੍ਰਧਾਨ ਜੇ ਪੀ ਨੱਢਾ ਵੱਲੋਂ ਸ਼ੁਰੂ ਕੀਤੀ ਗਈ ‘ਭਾਜਪਾ ਨੂੰ ਜਾਣੋ’ ਪਹਿਲਕਦਮੀ ਤਹਿਤ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਡਿਪਲੋਮੈਟਾਂ ਨੂੰ ਭਾਜਪਾ ਦੇ ਕੰਮਕਾਜ, ਪਹੁੰਚ ਅਤੇ ਸੰਗਠਨਾਤਮਕ ਤਾਕਤ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਵਫ਼ਦ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰੇਗਾ, ਚੋਣ ਪ੍ਰਚਾਰ ਦੀਆਂ ਗਤੀਵਿਧੀਆਂ ਦੇਖੇਗਾ ਅਤੇ ਮੁੱਖ ਚੋਣ ਹਲਕਿਆਂ ਦਾ ਦੌਰਾ ਕਰੇਗਾ। ਇਸ ਤੋਂ ਪਹਿਲਾਂ ਵੀ ਅਜਿਹੇ ਵਫ਼ਦ ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਭਾਜਪਾ ਦੇ ਚੋਣ ਪ੍ਰਬੰਧਨ ਅਤੇ ਪ੍ਰਚਾਰ ਦੇ ਤਰੀਕਿਆਂ ਨੂੰ ਦੇਖਣ ਲਈ ਦੌਰਾ ਕਰ ਚੁੱਕੇ ਹਨ।

